ਪ੍ਰਿੰਸ ਮਾਡਲ ਸਕੂਲ ਮਲੋਟ ਵਿਖੇ ਧੂਮਧਾਮ ਨਾਲ ਮਨਾਇਆ ਰੱਖੜੀ ਦਾ ਤਿਉਹਾਰ
ਮਲੋਟ ਭਾਰਤ ਨਗਰ ਸਥਿਤ ਪ੍ਰਿੰਸ ਮਾਡਲ ਸਕੂਲ ਵਿਖੇ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਬੱਚੀਆਂ ਨੇ ਨਾਲ ਪੜ੍ਹਦੇ ਬੱਚਿਆਂ ਦੇ ਰੱਖੜੀਆਂ ਬੰਨ੍ਹ ਕੇ ਇਹ ਤਿਉਹਾਰ ਮਨਾਇਆ। ਪਹਿਲਾਂ ਛੋਟੀਆਂ ਬੱਚੀਆਂ ਨੇ ਵੀਰਾਂ ਦੀ ਆਰਤੀ ਕੀਤੀ ਅਤੇ ਤਿਲਕ ਲਗਾ ਕੇ ਫ਼ਿਰ ਰੱਖੜੀਆਂ ਬੰਨ੍ਹਣ ਦੀ ਰਸਮ ਅਦਾ ਕੀਤੀ।
ਮਲੋਟ : ਮਲੋਟ ਭਾਰਤ ਨਗਰ ਸਥਿਤ ਪ੍ਰਿੰਸ ਮਾਡਲ ਸਕੂਲ ਵਿਖੇ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਬੱਚੀਆਂ ਨੇ ਨਾਲ ਪੜ੍ਹਦੇ ਬੱਚਿਆਂ ਦੇ ਰੱਖੜੀਆਂ ਬੰਨ੍ਹ ਕੇ ਇਹ ਤਿਉਹਾਰ ਮਨਾਇਆ। ਪਹਿਲਾਂ ਛੋਟੀਆਂ ਬੱਚੀਆਂ ਨੇ ਵੀਰਾਂ ਦੀ ਆਰਤੀ ਕੀਤੀ ਅਤੇ ਤਿਲਕ ਲਗਾ ਕੇ ਫ਼ਿਰ ਰੱਖੜੀਆਂ ਬੰਨ੍ਹਣ ਦੀ ਰਸਮ ਅਦਾ ਕੀਤੀ। ਇਸ ਤੋਂ ਬਾਅਦ ਮੂੰਹ ਮਿੱਠਾ ਕਰਵਾਇਆ ਗਿਆ। ਸਾਰੇ ਵੀਰਾਂ ਨੇ ਬੱਚੀਆਂ ਨੂੰ ਚੌਕਲੇਟ ਅਤੇ ਗਿਫ਼ਟ ਦਿੱਤੇ ਅਤੇ ਭੈਣਾਂ ਦੀ ਰੱਖਿਆ ਕਰਨ ਦਾ ਵਿਸ਼ਵਾਸ ਦਵਾਇਆ।
ਇਸ ਮੌਕੇ ਪ੍ਰਿੰਸੀਪਲ ਗੁਲਸ਼ਨ ਅਰੋੜਾ ਨੇ ਬੱਚਿਆਂ ਨੂੰ ਰੱਖੜੀ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਰੱਖੜੀ ਦੇ ਤਿਉਹਾਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਮੈਡਮ ਸਿਮਰਨ ਅਰੋੜਾ, ਪ੍ਰਵੀਨ ਰਾਣੀ, ਨੀਰੂ ਬਾਲਾ, ਨੇਹਾ ਰਾਣੀ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਿਰ ਸਨ।
Author : Malout Live



