ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਲੋਕਾਂ ਨੂੰ ਗਰੀਨ ਦੀਵਾਲੀ ਮਨਾਉਣ ਪ੍ਰਤੀ ਕੱਢੀ ਜਾਗਰੂਕ ਰੈਲੀ
ਮਲੋਟ:- ਸਥਾਨਕ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀ ਪ੍ਰਿੰਸੀਪਲ ਸ੍ਰੀਮਤੀ ਨੀਰੂ ਬੱਠਲਾ ਵਾਟਸ ਦੀ ਅਗਵਾਈ ਵਿੱਚ ਸਕੂਲ ਦੇ ਐਨ.ਸੀ.ਸੀ ਕੈਂਡਿਟਸ ਵੱਲੋਂ ਇਸ ਸਾਲ ਦੀਵਾਲੀ ਦੇ ਮੌਕੇ ਤੇ ਲੋਕਾਂ ਨੂੰ ਪਟਾਕੇ ਨਾ ਚਲਾ ਕੇ ਤੇ ਨਵੇਂ ਪੌਦੇ ਲਗਾ ਕੇ ਗਰੀਨ ਦੀਵਾਲੀ ਮਨਾਉਣ ਲਈ ਇਕ ਜਾਗਰੂਕ ਰੈਲੀ ਕੱਢੀ। ਇਸ ਮੌਕੇ ਤੇ ਐਨ.ਸੀ.ਸੀ ਦੇ ਇੰਚਾਰਜ ਸ਼੍ਰੀਮਤੀ ਸੀਮਾ ਖੁਰਾਣਾ, ਉਨ੍ਹਾਂ ਦੇ ਸਹਿਯੋਗੀ ਤੇ ਵਿਦਿਆਰਥੀਆਂ ਦੁਆਰਾ ਸਕੂਲ ਦੇ ਆਲੇ ਦੁਆਲੇ ਨਵੇਂ ਪੌਦੇ ਲਗਾਏ ਗਏ ਤੇ ਨਾਲ ਹੀ ਲੋਕਾਂ ਨੂੰ ਆਪਣਾ ਆਲਾ-ਦੁਆਲਾ ਸਾਫ ਰੱਖਣ ਲਈ ਪ੍ਰੇਰਿਤ ਕੀਤਾ।
ਇਸ ਰੈਲੀ ਵਿੱਚ ਐਨ.ਸੀ.ਸੀ ਕੈਂਡਿਟ ਦੁਆਰਾ ਵੱਧ-ਚੜ੍ਹ ਕੇ ਭਾਗ ਲਿਆ। ਇਸ ਕੈਂਪ ਵਿੱਚ ਐਨ.ਸੀ.ਸੀ ਕੈਂਪ ਦਾਨੇਵਾਲਾ ਦੇ ਕਮਾਂਡਿੰਗ ਅਫ਼ਸਰ ਸ਼੍ਰੀ ਅਮਿਤ ਡੰਗਵਾਲ ਦਾ ਵਿਸ਼ੇਸ਼ ਸਹਿਯੋਗ ਰਿਹਾ। ਦਾਨੇਵਾਲਾ ਐਨ.ਸੀ.ਸੀ ਕੈਂਪ ਤੋਂ ਸੂਬੇਦਾਰ ਸ਼੍ਰੀ ਰਾਧੇ ਸ਼ਾਮ ਯਾਦਵ ਸੀ.ਐੱਚ.ਐੱਮ ਮੁਹੰਮਦ ਯੂਸੁਫ਼ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੀਵਾਲੀ 'ਬੁਰਾਈ ਪਰ ਅਛਾਈ ਕੀ ਜੀਤ' ਕਾ ਪ੍ਰਤੀਕ ਹੈ ਤਾਂ ਇਸ ਲਈ ਸਾਨੂੰ ਆਪਣੀਆਂ ਬੁਰਾਈਆਂ ਨੂੰ ਖਤਮ ਕਰਕੇ ਆਪਣੀਆਂ ਅੱਛਾਈਆਂ ਨੂੰ ਬਾਹਰ ਕੱਢਣਾ ਚਾਹੀਦਾ ਹੈ ਤੇ ਨਾਲ ਹੀ ਇਸ ਸਾਲ ਪਟਾਕੇ ਨਾ ਚਲਾਉਣ ਤੇ ਨਵੇਂ ਪੌਦੇ ਲਗਾਉਣ ਤੇ ਆਪਣਾ ਵਾਤਾਵਰਨ ਸਾਫ ਅਤੇ ਸ਼ੁੱਧ ਬਣਾਉਣਾ ਚਾਹੀਦਾ ਹੈ। ਇਸ ਸਾਰੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਸ਼੍ਰੀਮਤੀ ਰੀਤੂ ਬਾਲਾ, ਰੁਪੇਸ਼ ਕੁਮਾਰ ਅਤੇ ਸਮੂਹ ਅਧਿਆਪਕਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।