ਮਲੋਟ ਡਰਾਈਵਰ ਏਕਤਾ ਕਾਰ ਚਾਲਕ ਸੇਵਾ ਸੁਸਾਇਟੀ ਵੱਲੋਂ ਹੜ੍ਹ ਪੀੜ੍ਹਿਤਾਂ ਦੀ ਰਾਹਤ ਅਤੇ ਪੰਜਾਬ ਦੀ ਸੁੱਖ ਸਾਂਤੀ ਵਾਸਤੇ ਅਰਦਾਸ ਬੇਨਤੀ ਕਰਕੇ ਮਨਾਇਆ ਗਿਆ ਡਰਾਈਵਰ ਡੇਅ
ਮਲੋਟ ਡਰਾਈਵਰ ਏਕਤਾ ਕਾਰ ਚਾਲਕ ਸੇਵਾ ਸੁਸਾਇਟੀ ਵੱਲੋਂ ਹੜ੍ਹ ਪੀੜ੍ਹਿਤਾਂ ਦੀ ਰਾਹਤ ਅਤੇ ਪੰਜਾਬ ਦੀ ਸੁੱਖ ਸਾਂਤੀ ਵਾਸਤੇ ਅਰਦਾਸ ਬੇਨਤੀ ਕਰਕੇ ਡਰਾਈਵਰ ਡੇਅ ਮਨਾਇਆ ਗਿਆ। ਮਲੋਟ ਡਰਾਈਵਰ ਏਕਤਾ ਕਾਰ ਚਾਲਕ ਸੇਵਾ ਸੁਸਾਇਟੀ ਦੇ ਪ੍ਰਧਾਨ ਅਜੈ ਕੁਮਾਰ ਨਾਗਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 1 ਸਤਬੰਰ ਨੂੰ ਦੁਨੀਆਂ ਭਰ ਵਿੱਚ ਡਰਾਈਵਰ ਡੇਅ ਮਨਾਇਆ ਜਾਦਾ ਹੈ।
ਮਲੋਟ : ਮਲੋਟ ਡਰਾਈਵਰ ਏਕਤਾ ਕਾਰ ਚਾਲਕ ਸੇਵਾ ਸੁਸਾਇਟੀ ਵੱਲੋਂ ਹੜ੍ਹ ਪੀੜ੍ਹਿਤਾਂ ਦੀ ਰਾਹਤ ਅਤੇ ਪੰਜਾਬ ਦੀ ਸੁੱਖ ਸਾਂਤੀ ਵਾਸਤੇ ਅਰਦਾਸ ਬੇਨਤੀ ਕਰਕੇ ਡਰਾਈਵਰ ਡੇਅ ਮਨਾਇਆ ਗਿਆ। ਮਲੋਟ ਡਰਾਈਵਰ ਏਕਤਾ ਕਾਰ ਚਾਲਕ ਸੇਵਾ ਸੁਸਾਇਟੀ ਦੇ ਪ੍ਰਧਾਨ ਅਜੈ ਕੁਮਾਰ ਨਾਗਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 1 ਸਤਬੰਰ ਨੂੰ ਦੁਨੀਆਂ ਭਰ ਵਿੱਚ ਡਰਾਈਵਰ ਡੇਅ ਮਨਾਇਆ ਜਾਦਾ ਹੈ। ਇਸ ਵਾਰ ਪੰਜਾਬ ਵਿੱਚ ਹੜ੍ਹ ਦੇ ਹਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਅਤੇ ਪ੍ਰਧਾਨ ਪ੍ਰਕਾਸ਼ ਸਿੰਘ ਚੜ੍ਹੇਵਾਨ ਸ਼੍ਰੀ ਮੁਕਤਸਰ ਸਾਹਿਬ, ਪ੍ਰਧਾਨ ਮਹਿਦੰਰ ਸਿੰਘ ਫਿਰੋਜਪੁਰ, ਪ੍ਰਧਾਨ ਜਗਿੰਦਰ ਸਿੰਘ ਬਰਾੜ ਕੋਟਕਪੂਰਾ ਦੇ ਹੁਕਮਾਂ ਅਨੁਸਾਰ ਹੜ੍ਹ ਪੀੜ੍ਹਿਤਾਂ ਦੀ ਰਾਹਤ ਅਤੇ ਸੁੱਖ ਸਾਂਤੀ ਵਾਸਤੇ ਗੁਰਦੁਆਰਾ ਗੁਰੂ ਨਾਨਕ ਦੇਵ ਮੰਡੀ ਹਰਜੀ ਰਾਮ ਵਿਖੇ ਅਰਦਾਸ ਬੇਨਤੀ ਕਰਵਾਈ ਗਈ।
ਇਸ ਅਰਦਾਸ ਵਿੱਚ ਪ੍ਰਧਾਨ ਅਜੈ ਕੁਮਾਰ ਨਾਗਰ, ਵਾਈਸ ਪ੍ਰਧਾਨ ਜਗਸੀਰ ਸਿੰਘ ਡੈਨੀ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਸਰਾਵਾਂ, ਕੈਸ਼ੀਅਰ ਰਾਜਪਾਲ ਵਾਲੀਆ, ਸੈਕੇਟਰੀ ਭਗਵੰਤ ਸਿੰਘ ਦੀਪ, ਪ੍ਰੈੱਸ ਸਕਤੱਰ ਹਰਵਿੰਦਰ ਸਿੰਘ, ਸਲਾਹਕਾਰ ਰਜਿੰਦਰ ਮਾਲਿਆ, ਸਲਾਹਕਾਰ ਜੋਨੀ ਸ਼ਰਮਾ, ਮੈਂਬਰ ਹਰਦੀਪ ਸਿੰਘ, ਮੈਬਰ ਨਰੇਸ਼ ਕੁਮਾਰ, ਮੈਂਬਰ ਰਾਜਵੀਰ ਕੁਮਾਰ ਹਾਜ਼ਿਰ ਹੋਏ।
Author : Malout Live