ਸਵ. ਰਾਮ ਸਿੰਘ ਪ੍ਰਧਾਨ ਦੇ ਪਰਿਵਾਰ ਵੱਲੋਂ ਲੋੜਵੰਦ ਪਰਿਵਾਰ ਦੇ ਕਰਵਾਏ ਅਨੰਦ ਕਾਰਜ

ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਮਲੋਟ ਦੇ ਸਾਬਕਾ ਪ੍ਰਧਾਨ ਸਵਰਗਵਾਸੀ ਰਾਮ ਸਿੰਘ ਦੇ ਪਰਿਵਾਰ ਵੱਲੋਂ ਮਲੋਟ ਸ਼ਹਿਰ ਦੀ ਲੋੜਵੰਦ ਲੜਕੀ ਬੀਬਾ ਮਹਿਕਦੀਪ ਕੌਰ ਪੁੱਤਰੀ ਸੁਖਦੇਵ ਸਿੰਘ ਦੇ ਅਨੰਦ ਕਾਰਜ ਬਠਿੰਡਾ ਵਾਸੀ ਗਗਨਦੀਪ ਸਿੰਘ ਪੁੱਤਰ ਕਰਮ ਸਿੰਘ ਨਾਲ ਗੁਰਦੁਆਰਾ ਭਾਈ ਜਗਤਾ ਜੀ ਸਾਹਿਬ ਮਲੋਟ ਵਿਖੇ ਕਰਵਾਏ ਗਏ। ਇਹਨਾਂ ਅਨੰਦ ਕਾਰਜਾਂ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਸਮੂਹ ਸਮਾਜਸੇਵੀ ਜੱਥੇਬੰਦੀਆਂ ਨੇ ਪੂਰਨ ਸਹਿਯੋਗ ਦਿੱਤਾ।

ਮਲੋਟ : ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਮਲੋਟ ਦੇ ਸਾਬਕਾ ਪ੍ਰਧਾਨ ਸਵਰਗਵਾਸੀ ਰਾਮ ਸਿੰਘ ਦੇ ਪਰਿਵਾਰ ਵੱਲੋਂ ਮਲੋਟ ਸ਼ਹਿਰ ਦੀ ਲੋੜਵੰਦ ਲੜਕੀ ਬੀਬਾ ਮਹਿਕਦੀਪ ਕੌਰ ਪੁੱਤਰੀ ਸੁਖਦੇਵ ਸਿੰਘ ਦੇ ਅਨੰਦ ਕਾਰਜ ਬਠਿੰਡਾ ਵਾਸੀ ਗਗਨਦੀਪ ਸਿੰਘ ਪੁੱਤਰ ਕਰਮ ਸਿੰਘ ਨਾਲ ਗੁਰਦੁਆਰਾ ਭਾਈ ਜਗਤਾ ਜੀ ਸਾਹਿਬ ਮਲੋਟ ਵਿਖੇ ਕਰਵਾਏ ਗਏ। ਇਹਨਾਂ ਅਨੰਦ ਕਾਰਜਾਂ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਸਮੂਹ ਸਮਾਜਸੇਵੀ ਜੱਥੇਬੰਦੀਆਂ ਨੇ ਪੂਰਨ ਸਹਿਯੋਗ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਕੋਆਰਡੀਨੇਟਰ ਡਾਕਟਰ ਸੁਖਦੇਵ ਸਿੰਘ ਗਿੱਲ ਨੇ ਸੰਗਤ: ਗਿਤ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਸਾਦੇ ਵਿਆਹ ਅਤੇ ਸਾਦੇ ਭੋਗ ਹੀ ਸਾਡੇ ਸਮਾਜ ਨੂੰ ਅਪਣਾਉਣੇ ਚਾਹੀਦੇ ਹਨ ਤਾਂ ਜੋ ਅਸੀਂ ਮਹਿੰਗੇ ਕਰਜ਼ਿਆਂ ਤੋਂ ਬਚ ਸਕੀਏ।

ਅੱਗੇ ਤੋਂ ਵੀ ਇਸ ਤਰ੍ਹਾਂ ਦੇ ਸਾਦੇ ਸਮਾਗਮਾਂ ਦੌਰਾਨ ਜੇਕਰ ਕੋਈ ਵਿਅਕਤੀ ਆਪਣੇ ਬੱਚੇ ਦੇ ਆਨੰਦ ਕਾਰਜ ਰਚਾਉਂਦੇ ਹਨ ਤਾਂ ਸਮਾਜਸੇਵੀ ਜੱਥੇਬੰਦੀਆਂ ਵਿਸ਼ੇਸ਼ ਤੌਰ ਤੇ ਉਹਨਾਂ ਦਾ ਸਨਮਾਨ ਕਰਨਗੀਆਂ। ਇਸ ਮੌਕੇ ਬੀਬਾ ਮਹਿਕਦੀਪ ਕੌਰ ਦੇ ਸਮੁੱਚੇ ਪਰਿਵਾਰ ਵੱਲੋਂ ਸਵਰਗਵਾਸੀ ਪ੍ਰਧਾਨ ਰਾਮ ਸਿੰਘ ਦੇ ਪਰਿਵਾਰ ਅਤੇ ਸਮੂਹ ਸਮਾਜਸੇਵੀ ਜੱਥੇਬੰਦੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਹਨਾਂ ਆਨੰਦ ਕਾਰਜਾਂ ਦੌਰਾਨ ਸੰਗਤਾਂ ਵਾਸਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਤੁਲਸਾ ਸਿੰਘ, ਮਨਜੀਤ ਸਿੰਘ ਭੁੱਲਰ ਗੋਲਡੀ, ਸੈਰੀ ਭੁੱਲਰ, ਬਲਦੇਵ ਸਿੰਘ ਸਾਹੀਵਾਲ, ਸੁਖਦੇਵ ਸਿੰਘ ਗਿੱਲ, ਪ੍ਰਧਾਨ ਹਰਜੀਤ ਸਿੰਘ, ਹਰਜਿੰਦਰ ਸਿੰਘ, ਯਾਦਵਿੰਦਰ ਸਿੰਘ, ਰਵਿੰਦਰਪਾਲ ਸਿੰਘ ਹਾਜ਼ਿਰ ਸਨ।

Author : Malout Live