ਡੀ.ਏ.ਵੀ. ਕਾਲਜ, ਮਲੋਟ ਵਿਖੇ ਪ੍ਰੋਜੈਕਟ ‘ਵਿਹਗ ਬਸੇਰਾ’ ਦੀ ਸ਼ੁਰੂਆਤ
ਮਲੋਟ :- ਡੀ.ਏ.ਵੀ. ਕਾਲਜ, ਮਲੋਟ ਦੇ ਵਾਤਾਵਰਣ ਸੈੱਲ ਨੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਵਿਚ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਪ੍ਰੋਜੇਕਟ ਵਿਹਗ ਬਸੇਰਾ ਦੀ ਸ਼ੁਰੂਆਤ ਕੀਤੀ ਗਈ। ਸ. ਸ਼ੁਭਦੀਪ ਸਿੰਘ ਬਿੱਟੂ, ਪ੍ਰਧਾਨ ਨਗਰ ਕੌਂਸਲ ਅਤੇ ਸ਼੍ਰੀ ਪਰਵੀਨ ਜੈਨ, ਸਮਾਜ ਸੇਵਕ ਨੇ ਇਸ ਦਾ ਸ਼ੁਭ ਆਰੰਭ ਕੀਤਾ।
ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਕਿਹਾ ਕਿ ਪੰਛੀ ਵਾਤਾਵਰਣ ਪ੍ਰਣਾਲੀ ਦਾ ਇਕ ਮੁੱਖ ਹਿੱਸਾ ਹਨ। ਜੈਵਿਕ ਵਾਤਾਵਰਣ ਅਤੇ ਭੌਤਿਕ ਵਾਤਾਵਰਣ ਵਿਚਕਾਰ ਨਿਰਭਰਤਾ ਦਾ ਸੰਬੰਧ ਹੈ। ਦਯਾ ਭਾਵ ਅਤੇ ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ, ਕਾਲਜ ਵਿਚ ਪੰਛੀਆਂ ਲਈ ਆਲ੍ਹਣੇ ਅਤੇ ਪਾਣੀ ਦੇ ਕਟੋਰੇ ਰੱਖੇ ਗਏ। ਇਸ ਮੌਕੇ ਸ਼੍ਰੀ ਦੀਪਕ ਅਗਰਵਾਲ, ਸ਼੍ਰੀ ਅਨਿਲ ਵਧਵਾ, ਸ਼੍ਰੀ ਕੌਸ਼ਲ ਗਰਗ ਅਤੇ ਸ਼੍ਰੀ ਰਿਸ਼ੀਪਾਲ ਵੀ ਸ਼ਾਮਲ ਹੋਏ।