ਡੀ.ਏ.ਵੀ. ਕਾਲਜ, ਮਲੋਟ ਵਿਖੇ ਮਨਾਈ ਗਈ ਰੰਗੋਲੀ ਵਾਲੀ ਹੋਲੀ
ਮਲੋਟ :- ਡੀ. ਏ. ਵੀ. ਕਾਲਜ, ਮਲੋਟ ਵਿਖੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਹੇਠ ਰੰਗੋਲੀ ਵਾਲੀ ਹੋਲੀ ਮਨਾਈ ਗਈ। ਮਾਲਵਾ ਖੇਤਰ ਦੇ ਵਿਦਿਅਕ ਅਤੇ ਸਹਿਪਾਠਕ੍ਰਮ ਗਤੀਵਿਧੀਆਂ ਵਿੱਚ ਮੱਲਾਂ ਮਾਰਨ ਵਾਲੀ ਇਸ ਸੰਸਥਾ ਨੇ ਪਰੰਪਰਾਗਤ ਭਾਰਤੀ ਇਤਿਹਾਸ ਦੀ ਸੰਸਕ੍ਰਿਤੀ ਨੂੰ ਫੁੱਲਾਂ ਦੀ ਰੰਗੋਲੀ ਬਣਾ ਕੇ ਮੁੜ ਸੁਰਜਿਤ ਕੀਤਾ।
ਪਿਆਰ, ਏਕਤਾ, ਭਾਈਚਾਰੇ, ਸਦਭਾਵਨਾ ਅਤੇ ਖੁਸ਼ੀ ਦੇ ਪ੍ਰਤੀਕ ਇਸ ਤਿਉਹਾਰ ਨੂੰ ਮਨਾਉਂਦੇ ਹੋਏ ਕੋਵਿਡ-19 ਦੇ ਸਾਰੇ ਨਿਯਮਾਂ ਦਾ ਪਾਲਣ ਕੀਤਾ ਗਿਆ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਅਤੇ ਪਰੰਪਰਾਗਤ ਤਿਉਹਾਰਾਂ ਨੂੰ ਮਨਾ ਕੇ ਭਾਰਤੀ ਸੰਸਕ੍ਰਿਤੀ ਨੂੰ ਸੁਰਜਿਤ ਰੱਖਣ ਦੀ ਰਵਾਇਤ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ਼੍ਰੀਮਤੀ ਤਜਿੰਦਰ ਕੌਰ ਅਤੇ ਸ਼੍ਰੀਮਤੀ ਇਕਬਾਲ ਕੌਰ ਤੋਂ ਇਲਾਵਾ ਸਮੂਹ ਸਟਾਫ਼ ਹਾਜ਼ਰ ਸੀ।