ਦੀਵਾਲੀ ਦੇ ਮੌਕੇ ਤੇ ਜ਼ਰੂਰਤਮੰਦ ਬੱਚਿਆਂ ਨੂੰ ਮਠਿਆਈਆਂ ਤੇ ਫ਼ਲ ਵੰਡੇ
ਮਲੋਟ:- ਸੰਦੀਪ ਤੁਲੀ ਚੈਰੀਟੇਬਲ ਸੁਸਾਇਟੀ ਵਲੋਂ ਪਿਛਲੇ ਲੰਬੇ ਸਮੇਂ ਤੋਂ ਜ਼ਰੂਰਤਮੰਦ ਬੱਚਿਆਂ ਨੂੰ ਮੁਫ਼ਤ ਵਿੱਦਿਆ ਦਿੱਤੀ ਜਾ ਰਹੀ ਹੈ, ਜਿਸ ਵਿਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਨੈਤਿਕਤਾ ਵੱਲ ਵੀ ਧਿਆਨ ਦਿੱਤਾ ਜਾਂਦਾ ਹੈ ਅਤੇ ਸਮੇਂ-ਸਮੇਂ ਤੇ ਹਰ ਤਿਉਹਾਰ ਇਨ੍ਹਾਂ ਬੱਚਿਆਂ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਵੀ ਦੀਵਾਲੀ ਜ਼ਰੂਰਤਮੰਦ ਬੱਚਿਆਂ ਨਾਲ ਮਨਾਈ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡੀ.ਐੱਸ.ਪੀ. ਮਨਮੋਹਨ ਸਿੰਘ ਔਲਖ ਨੇ ਸ਼ਿਰਕਤ ਕੀਤੀ ਅਤੇ ਸੰਦੀਪ ਤੁਲੀ ਚੈਰੀਟੇਬਲ ਦੀ ਸ਼ਲਾਘਾ ਕੀਤੀ। ਇਸ ਮੌਕੇ ਕੋਆਰਡੀਨੇਟਰ ਮਨੋਜ ਅਸੀਜਾ ਨੇ ਵੀ ਉਚੇਚੇ ਤੌਰ 'ਤੇ ਪਹੁੰਚ ਕੇ ਸੁਸਾਇਟੀ ਦੇ ਕੰਮਾਂ ਨੂੰ ਸਲਾਹਿਆ। ਇਸ ਮੌਕੇ ਡੀ.ਐੱਸ.ਪੀ. ਮਨਮੋਹਨ ਸਿੰਘ ਔਲਖ ਨੇ ਬੱਚਿਆਂ ਨੂੰ ਮਠਿਆਈਆਂ ਅਤੇ ਹੋਰ ਤੋਹਫ਼ੇ ਵੀ ਵੰਡੇ। ਖੇੜੀ ਜਿੰਮ ਟੀਮ ਵਲੋਂ ਵੀ ਬੱਚਿਆਂ ਨੂੰ ਕਾਪੀਆਂ ਤੇ ਹੋਰ ਖਾਣ ਪੀਣ ਦਾ ਸਾਮਾਨ ਵੰਡਿਆ ਗਿਆ ਅਤੇ ਲੋੜਵੰਦ ਬੱਚਿਆਂ ਨੂੰ ਕੱਪੜੇ ਵੀ ਵੰਡੇ ਗਏ। ਇਸ ਮੌਕੇ ਮਨੀ ਤੁਲੀ, ਰੋਹਿਤ ਕਾਲੜਾ, ਰਜਿੰਦਰ ਪਪਨੇਜਾ, ਰਾਜ ਰੱਸੇਵੱਟ, ਰਿੰਕੂ ਅਨੇਜਾ, ਪ੍ਰਦੀਪ ਬੱਬਰ, ਸੋਹਣ ਲਾਲ ਗੂੰਬਰ, ਸ਼ਗਨ ਲਾਲ ਗੋਇਲ, ਵਿੱਟੀ ਮੋਂਗਾ, ਤਰੁਨ, ਵਿਸ਼ਾਲ ਜਸ਼ਨ, ਗੁਰਪਿੰਦਰ ਤੇ ਕੋਮਲ ਆਦਿ ਪਤਵੰਤੇ ਹਾਜ਼ਰ ਸਨ