ਪੀ.ਐੱਲ.ਵੀ ਸਰਬਜੀਤ ਕੌਰ ਨੇ ਸਿਵਲ ਹਸਪਤਾਲ ਲੰਬੀ ਵਿਖੇ ਸੇਵਾ ਸੰਭਾਲੀ
ਮਲੋਟ:- ਜ਼ਿਲ੍ਹਾ ਸੈਸ਼ਨ ਜੱਜ-ਕਮ-ਚੈਅਰਪਰਸਨ ਸੁਖਵਿੰਦਰ ਕੌਰ ਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪ੍ਰਿਤਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਲਗਾਈ ਗਈ ਡਿਊਟੀ ਤਹਿਤ ਪੀ.ਐੱਲ.ਵੀ ਸਰਬਜੀਤ ਕੌਰ ਨੇ ਸੀ.ਐੱਚ.ਸੀ ਲੰਬੀ ਵਿਖੇ ਕਾਨੂੰਨੀ ਸੇਵਾਵਾਂ ਦੇਣ ਦੇ ਮਕਸਦ ਤਹਿਤ ਡਿਊਟੀ ਸੰਭਾਲੀ। ਪੀ.ਐੱਲ.ਵੀ ਸਰਬਜੀਤ ਕੌਰ ਸਿਵਲ ਹਸਪਤਾਲ ਲੰਬੀ ਵਿਖੇ ਮੁਫ਼ਤ ਕਾਨੂੰਨੀ ਸਹਾਇਤਾ ਸੰਬੰਧੀ ਜਾਣੂ ਕਰਵਾਉਣਗੇ। ਇਸ ਮੌਕੇ ਐੱਸ.ਐੱਮ.ਓ ਜਗਦੀਪ ਚਾਵਲਾ, ਮੈਡਮ ਬੇਅੰਤ ਕੌਰ, ਸੁਖਦੀਪ ਸਿੰਘ ਅਤੇ ਪੀ.ਐੱਲ.ਵੀ ਸਰਬਜੀਤ ਕੌਰ ਸ਼ਾਮਿਲ ਹੋਏ।