ਮਲੋਟ ਦਾਣਾ ਮੰਡੀ ਮਜਦੂਰਾਂ ਨੇ ਨਵੇਂ ਬਣ ਰਹੇ ਸ਼ੈੱਡਾਂ ਦੇ ਪਿੱਲਰਾਂ ਦਾ ਬਹੁਤ ਘੱਟ ਸਮੇਂ ਵਿੱਚ ਨਿਰਮਾਣ ਹੋਣ ਦੀ ਖੁਸ਼ੀ ਵਿੱਚ ਵੰਡੇ ਲੱਡੂ

ਦਾਣਾ ਮੰਡੀ ਮਲੋਟ ਵਿਖੇ ਕੁੱਝ ਦਿਨ ਪਹਿਲਾਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਨਵੇਂ ਸ਼ੈੱਡਾਂ ਦਾ ਨੀਂਹ ਪੱਥਰ ਰੱਖਿਆ ਸੀ। ਸੀਜ਼ਨ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਝੋਨੇ ਲਈ ਜਗ੍ਹਾ ਲਈ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ, ਠੇਕੇਦਾਰ ਦੀਵਾਨ ਚੰਦ ਬਾਂਸਲ ਵੱਲੋਂ ਬਹੁਤ ਹੀ ਘੱਟ ਸਮੇਂ ਵਿੱਚ ਰਾਤ ਦਿਨ ਇੱਕ ਕਰਕੇ ਪੂਰੀ ਤਸੱਲੀ ਨਾਲ ਪਿੱਲਰਾਂ ਦੇ ਨਿਰਮਾਣ ਦਾ ਕੰਮ ਸਿਰੇ ਲਾਇਆ ਗਿਆ।

ਮਲੋਟ : ਦਾਣਾ ਮੰਡੀ ਮਲੋਟ ਵਿਖੇ ਕੁੱਝ ਦਿਨ ਪਹਿਲਾਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਨਵੇਂ ਸ਼ੈੱਡਾਂ ਦਾ ਨੀਂਹ ਪੱਥਰ ਰੱਖਿਆ ਸੀ। ਸੀਜ਼ਨ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਝੋਨੇ ਲਈ ਜਗ੍ਹਾ ਲਈ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ, ਠੇਕੇਦਾਰ ਦੀਵਾਨ ਚੰਦ ਬਾਂਸਲ ਵੱਲੋਂ ਬਹੁਤ ਹੀ ਘੱਟ ਸਮੇਂ ਵਿੱਚ ਰਾਤ ਦਿਨ ਇੱਕ ਕਰਕੇ ਪੂਰੀ ਤਸੱਲੀ ਨਾਲ ਪਿੱਲਰਾਂ ਦੇ ਨਿਰਮਾਣ ਦਾ ਕੰਮ ਸਿਰੇ ਲਾਇਆ ਗਿਆ। ਇਸ ਖੁਸ਼ੀ ਵਿੱਚ ਦਾਣਾ ਮੰਡੀ ਮਜ਼ਦੂਰਾਂ ਨੇ ਲੱਡੂ ਵੰਡੇ ਅਤੇ ਡਾ. ਬਲਜੀਤ ਕੌਰ ਦਾ ਧੰਨਵਾਦ ਕੀਤਾ।

ਇਸ ਮੌਕੇ ਜੱਥੇਦਾਰ ਸੁਦੇਸ਼ ਪਾਲ ਸਿੰਘ ਖਾਲਸਾ ਸੂਬਾ ਵਾਈਸ ਪ੍ਰਧਾਨ ਅਨਾਜ ਮੰਡੀ ਮਜ਼ਦੂਰ ਸੰਘ ਪੰਜਾਬ, ਰੋਸ਼ਨ ਲਾਲ ਬਮਨੀਆ ਸੀਨੀਅਰ ਮਜ਼ਦੂਰ ਆਗੂ,  ਪ੍ਰਧਾਨ ਡਾ. ਬੀ.ਆਰ ਅੰਬੇਡਕਰ ਮੰਚ ਦਾਣਾ ਮੰਡੀ ਮਲੋਟ, ਸੁਰੇਸ਼ ਕੁਮਾਰ ਬਾਗੜੀ ਪ੍ਰਧਾਨ ਸ਼੍ਰੀ ਭਗਤ ਕਬੀਰ ਸਾਹਿਬ ਲੰਗਰ ਕਮੇਟੀ ਦਾਣਾ ਮੰਡੀ ਮਲੋਟ, ਬਾਬਾ ਅੰਮ੍ਰਿਤਪਾਲ ਸਿੰਘ ਗ੍ਰੰਥੀ, ਸ਼ਾਮ ਲਾਲ ਕਾਇਤ, ਸੰਜੀਵ ਪਚੇਰਵਾਲ, ਸੂਰਜ ਕੁਮਾਰ ਕਠੇਰੀਆ ਸੈਕਟਰੀ, ਪ੍ਰੇਮ ਕੁਮਾਰ ਲੁਗਰੀਆ, ਮੰਗਤ ਰਾਮ ਖਟਕ, ਕਾਲਾ ਖਨਗਵਾਲ, ਕਾਲਾ ਸਾਂਵਰੀਆ, ਕੇਵਲ ਕੁਮਾਰ ਧਰਮਸੋਤ, ਟੋਨੀ ਸਵਿਤਾ, ਰਮੇਸ਼ ਬਾਗੜੀ, ਪਵਨ ਕੁਮਾਰ ਖੰਨਾ, ਵਿਨੋਦ ਨਿਨਾਣੀਆ, ਅਸ਼ੋਕ ਬੂਮਰਾ, ਮੰਗਤ ਰਾਮ ਹੋਠਲਾ ਅਤੇ ਹਰਦੀਪ ਸਿੰਘ ਖਾਲਸਾ ਹਾਜ਼ਿਰ ਸਨ।

Author : Malout Live