ਮਾਰਕੀਟ ਕਮੇਟੀ ਮਲੋਟ ਵਿੱਚ ਪੈਂਦੀਆਂ ਸਾਰੀਆਂ ਅਨਾਜ ਮੰਡੀਆਂ ਚ ਖਰੀਦੀ ਜਾ ਰਹੀ ਹੈ ਕਣਕ: ਸਕੱਤਰ ਮਾਰਕੀਟ ਕਮੇਟੀ
ਮਲੋਟ :- ਮਾਰਕੀਟ ਕਮੇਟੀ ਮਲੋਟ ਦੇ ਸਕੱਤਰ ਗੁਰਪ੍ਰੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਰਕੀਟ ਕਮੇਟੀ ਮਲੋਟ ਅਧੀਨ ਆਉਂਦੀਆਂ ਮੁੱਖ ਮੰਡੀ ਮਲੋਟ ਸਮੇਤ 53 ਅਨਾਜ ਮੰਡੀਆਂ ਵਿਚ ਕਣਕ ਖਰੀਦੀ ਜਾ ਰਹੀ ਹੈ। ਉਨਾਂ ਦੱਸਿਆ ਕਿ ਹੁਣ ਤੱਕ ਮਲੋਟ ਦੀਆਂ ਅਨਾਜ ਮੰਡੀਆਂ ਵਿਚ 175667 ਟਨ ਕਣਕ ਦੀ ਆਮਦ ਹੋਈ ਅਤੇ ਵੱਖ ਵੱਖ ਏਜੰਸੀਆਂ ਵੱਲੋਂ 165268 ਟਨ ਕਣਕ ਖਰੀਦ ਕੀਤੀ ਗਈ। ਉਨਾਂ ਦੱਸਿਆ ਕਿ ਇਹਨਾਂ ਖਰੀਦ ਕੇਂਦਰਾਂ ਵਿੱਚ ਸਾਫ ਸਫਾਈ, ਪੀਣ ਵਾਲੇ ਪਾਣੀ ਦਾ ਪ੍ਰਬੰਧ ਅਤੇ ਹੋਰ ਜਰੂਰੀ ਪ੍ਰਬੰਧ ਕੀਤੇ ਹੋਏ ਹਨ ਤਾਂ ਜੋ ਫਸਲ ਵੇਚਣ ਲਈ ਮੰਡੀ ਵਿਚ ਕਿਸਾਨ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਪੇਸ਼ ਨਾ ਆਵੇ।
ਉਨਾਂ ਅੱਗੇ ਦੱਸਿਆ ਕਿ ਕਣਕ ਖਰੀਦ ਸੀਜਨ ਦੌਰਾਨ ਕੋਵਿਡ ਮਹਾਂਮਾਰੀ ਦੇ ਚੱਲਦਿਆਂ ਕੱਚਾ ਆੜਤੀਆ ਐਸੋਸੀਏਸ਼ਨ ਅਤੇ ਜੀ.ਓ.ਜੀ ਟੀਮ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਮਾਰਕੀਟ ਕਮੇਟੀ ਵੱਲੋਂ ਵੀ ਅਨਾਜ ਮੰਡੀਆਂ ਨੂੰ ਸੈਨੀਟਾਈਜ ਕੀਤਾ ਹੋਇਆ ਹੈ ਅਤੇ ਅਨਾਜ ਮੰਡੀਆ ਵਿੱਚ ਹੱਥ ਧੋਣ ਲਈ ਪਾਣੀ ਦੀਆਂ ਟੈਂਕੀਆਂ ਰੱਖੀਆਂ ਹੋਈਆਂ ਹਨ ਅਤੇ ਕਿਸਾਾਨਾਂ ਤੇ ਮੰਡੀ ਮਜਦੂਰਾਂ ਨੂੰ ਜੀ.ਓ.ਜੀ ਟੀਮ ਵਲੋਂ ਲਗਾਤਾਰ ਹੱਥ ਧੋਣ, ਮਾਸਕ ਲਾਉਣ ਅਤੇ ਸ਼ੋਸ਼ਲ ਦੂਰੀ ਬਣਾ ਕੇ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।