ਲਵਿੰਗ ਲਿਟਲ ਪਲੇਵੇ ਸਕੂਲ ਵਲੋਂ ਵਿੱਦਿਅਕ ਫ਼ੇਰਾ ਲਗਾਇਆ

ਮਲੋਟ (ਆਰਤੀ ਕਮਲ):- ਸਥਾਨਕ ਲਵਿੰਗ ਲਿਟਲ ਪਲੇਵੇ ਐਂਡ ਪ੍ਰੇਪਰੇਟਰੀ ਸਕੂਲ ਦੇ ਨੰਨ੍ਹੇ-ਮੁੰਨੇ ਬੱਚਿਆਂ ਦਾ ਸਿੱਖਿਆ ਦੇ ਨਾਲ ਨਾਲ ਹੋਰ ਖੇਤਰਾਂ ਵਿਚ ਵਿਕਾਸ ਕਰਵਾਉਣ ਦੇ ਮਕਸਦ ਨਾਲ ਪ੍ਰਿੰਸੀਪਲ ਮੈਡਮ ਮੀਨਾ ਅਰੋੜਾ ਦੀ ਅਗਵਾਈ ਵਿਚ ਇਕ ਵਿੱਦਿਅਕ ਫ਼ੇਰਾ ਫ਼ਨ ਸਿਟੀ ਵਿਖੇ ਲਵਾਇਆ ਗਿਆ। ਇਸ ਦੌਰਾਨ ਸਮੂਹ ਬੱਚਿਆਂ ਨੇ ਇਕੱਠੇ ਹੋ ਕੇ ਜਿੱਥੇ ਤੈਰਾਕੀ, ਰੇਨ ਡਾਂਸ, ਟ੍ਰੇਨ ਝੂਲੇ, ਸੋਲਾਇਡ ਝੂਲੇ ਆਦਿ ਮਨੋਰਜੰਨ ਖੇਡਾਂ ਦਾ ਆਨੰਦ ਮਾਣ ਕੇ ਖੂਬ ਮੌਜ ਮਸਤੀ ਕੀਤੀ, ਉੱਥੇ ਹੀ ਭਾਰਤੀ ਸੱਭਿਆਚਾਰ ਵਿਚ ਰਲ ਮਿਲ ਕੇ ਰਹਿਣ ਦੀ ਸਿੱਖਿਆ ਪ੍ਰਾਪਤ ਕੀਤੀ। ਇਸ ਮੌਕੇ ਪ੍ਰਿੰਸੀਪਲ ਮੀਨਾ ਅਰੋੜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਵਿੱਦਿਅਕ ਫ਼ੇਰੇ ਨਾਲ ਜਿੱਥੇ ਬੱਚਿਆਂ ਦਾ ਮਨੋਰਜੰਨ ਹੁੰਦਾ ਹੈ, ਉੱਥੇ ਹੀ ਮਾਨਸਿਕ ਤੌਰ ਤੇ ਉਹ ਮਜ਼ਬੂਤ ਹੁੰਦੇ ਹਨ ਅਤੇ ਆਤਮ ਵਿਸ਼ਵਾਸ ਵੱਧਦਾ ਹੈ। ਉਹਨਾਂ ਦੱਸਿਆ ਕਿ ਬੱਚਿਆਂ ਨੂੰ ਮਨੋਰਜੰਨ ਲਈ ਅੱਜ ਦਾ ਖਾਸ ਸਮਾਂ ਦਿੱਤਾ ਗਿਆ ਹੈ। ਵਿੱਦਿਅਕ ਫ਼ੇਰੇ ਤੋਂ ਵਾਪਸੀ ਰਵਾਨਗੀ ਸਮੇਂ ਸਕੂਲ ਵਲੋਂ ਬੱਚਿਆ ਨੂੰ ਚਾਕਲੇਟ ਅਤੇ ਤੋਹਫ਼ੇ ਵੰਡੇ ਗਏ। ਇਸ ਵਿੱਦਿਅਕ ਫ਼ੇਰੇ ਵਿਚ ਮੈਡਮ ਜਗਜੀਤ, ਸਵੀਟੀ, ਰਜਨੀ ਅਤੇ ਰਮਨਦੀਪ, ਬਲਜੀਤ, ਨਵਦੀਪ ਆਦਿ ਨੇ ਵੀ ਬੱਚਿਆਂ ਨਾਲ ਮਿਲ ਕੇ ਖੂਬ ਆਨੰਦ ਮਾਣਿਆ।