ਨਗਰ ਕੌਸਲ ਵੱਲੋਂ ਅਵਾਰਾ ਪਸ਼ੂਆਂ ਤੇ ਕੰਟਰੋਲ ਲਈ ਕਾਓ ਕੈਚਰ ਦੀ ਕੀਤੀ ਗਈ ਖਰੀਦ
ਅਵਾਰਾ ਪਸ਼ੂਆਂ ਤੇ ਕੰਟਰੋਲ ਲਈ ਨਗਰ ਕੌਂਸਲ ਵੱਲੋਂ ਲੱਗਭਗ 15 ਲੱਖ ਰੁਪਏ ਦੀ ਲਾਗਤ ਨਾਲ ਕਾਓ ਕੈਚਰ ਦੀ ਖਰੀਦ ਕਰ ਲਈ ਗਈ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਮੁਕੇਸ਼ ਸਿੰਗਲਾ ਕਾਰਜ ਸਾਧਕ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅਵਾਰਾ ਪਸ਼ੂਆਂ ਤੇ ਕੰਟਰੋਲ ਲਈ ਨਗਰ ਕੌਂਸਲ ਵੱਲੋਂ ਲੱਗਭਗ 15 ਲੱਖ ਰੁਪਏ ਦੀ ਲਾਗਤ ਨਾਲ ਕਾਓ ਕੈਚਰ ਦੀ ਖਰੀਦ ਕਰ ਲਈ ਗਈ ਹੈ।
ਉਹਨਾਂ ਦੱਸਿਆ ਕਿ ਕਾਓ ਕੈਚਰ ਹਾਈਡਰੋਲਿਕ ਸਿਸਟਮ ਨਾਲ ਬਣੀ ਹੈ। ਜਿਸਦੀ ਮੱਦਦ ਨਾਲ ਅਵਾਰਾ ਪਸ਼ੂਆਂ ਨੂੰ ਫੜ੍ਹ ਕੇ ਗਊਸ਼ਾਲਾ ਰੱਤਾ ਟਿੱਬਾ ਵਿਖੇ ਛੱਡੇ ਜਾਣਗੇ ਅਤੇ ਇਸ ਤਰ੍ਹਾਂ ਸ਼ਹਿਰ ਨਿਵਾਸੀਆਂ ਨੂੰ ਅਵਾਰਾ ਪਸ਼ੂਆਂ ਤੋਂ ਰਾਹਤ ਮਿਲੇਗੀ।
Author : Malout Live