ਮਲੋਟ ਵੈੱਲਫੇਅਰ ਕਲੱਬ ਦੇ ਪ੍ਰਧਾਨ ਸੁਰਿੰਦਰ ਕੁਮਾਰ ਜੁਨੇਜਾ ਸਾਥੀਆਂ ਸਮੇਤ ਮਲੋਟ ਫੋਟੋਗ੍ਰਾਫਰ ਯੂਨੀਅਨ ਵਿੱਚ ਹੋਏ ਸ਼ਾਮਿਲ

ਮਲੋਟ ਫੋਟੋਗ੍ਰਾਫਰ ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਚੇਅਰਮੈਨ ਜਗਦੀਸ਼ ਵਧਵਾ ਅਤੇ ਪ੍ਰਧਾਨ ਹਰਪ੍ਰੀਤ ਸਿੰਘ ਘਈ ਦੀ ਅਗਵਾਈ ਹੇਠ ਹੋਈ। ਜਿਸ ਮੌਕੇ ਵੈੱਲਫੇਅਰ ਕਲੱਬ ਮਲੋਟ ਦੇ ਪ੍ਰਧਾਨ ਸੁਰਿੰਦਰ ਕੁਮਾਰ ਜੁਨੇਜਾ ਨੇ ਆਪਣੇ ਸਾਥੀਆਂ ਸਮੇਤ ਮਲੋਟ ਫੋਟੋਗ੍ਰਾਫਰ ਯੂਨੀਅਨ ਵਿੱਚ ਸ਼ਾਮਿਲ ਹੋ ਗਏ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਲੋਟ ਫੋਟੋਗ੍ਰਾਫਰ ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਚੇਅਰਮੈਨ ਜਗਦੀਸ਼ ਵਧਵਾ ਅਤੇ ਪ੍ਰਧਾਨ ਹਰਪ੍ਰੀਤ ਸਿੰਘ ਘਈ ਦੀ ਅਗਵਾਈ ਹੇਠ ਹੋਈ। ਜਿਸ ਮੌਕੇ ਵੈੱਲਫੇਅਰ ਕਲੱਬ ਮਲੋਟ ਦੇ ਪ੍ਰਧਾਨ ਸੁਰਿੰਦਰ ਕੁਮਾਰ ਜੁਨੇਜਾ ਨੇ ਆਪਣੇ ਸਾਥੀਆਂ ਸਮੇਤ ਮਲੋਟ ਫੋਟੋਗ੍ਰਾਫਰ ਯੂਨੀਅਨ ਵਿੱਚ ਸ਼ਾਮਿਲ ਹੋ ਗਏ। ਸੁਰਿੰਦਰ ਜੁਨੇਜਾ ਨੇ ਕਿਹਾ ਕਿ ਆਪਣੇ ਸਾਥੀਆਂ ਸਮੇਤ ਮਲੋਟ ਫੋਟੋਗ੍ਰਾਫਰ ਯੂਨੀਅਨ ਵਿੱਚ ਸ਼ਾਮਿਲ ਹੋ ਕੇ ਮੈਨੂੰ ਪੂਰੀ ਖੁਸ਼ੀ ਹੋਈ ਹੈ। 

ਮੈਂ ਐਸੋਸੀਏਸ਼ਨ ਦੇ ਸਾਥੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਾ ਹਾਂ। ਮਲੋਟ ਫੋਟੋਗ੍ਰਾਫਰ ਯੂਨੀਅਨ ਦੇ ਅਹੁਦੇਦਾਰਾਂ ਨੇ ਸੁਰਿੰਦਰ ਕੁਮਾਰ ਜੁਨੇਜਾ ਦਾ ਯੂਨੀਅਨ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਪੂਰਾ ਮਾਨ ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਬਿੱਟੂ ਔਲਖ, ਗੁਰਮੀਤ ਸਿੰਘ ਢਿੱਲੋਂ, ਸੁਰਿੰਦਰ ਸਿੰਘ ਬਿੱਟੂ, ਆਤਮਾ ਕਟਾਰੀਆ, ਸੋਨੂ ਪਟਵਾਰੀ, ਗਗਨ ਬਾਵਾ, ਜਸਵੰਤ ਸਿੰਘ ਜੋਸਨ, ਜੋਤੀ, ਰਮੇਸ਼ ਕੁਮਾਰ, ਸੰਜੇ ਤੰਵਰ, ਬਲਰਾਮ ਕੁਮਾਰ, ਬਲਵੰਤ ਸਿੰਘ ਅਤੇ ਜੱਜ ਸ਼ਰਮਾ ਆਦਿ ਹਾਜ਼ਿਰ ਸਨ।

Author : Malout Live