ਫੈੱਡਰੇਸ਼ਨ ਕੱਪ 2026 ਵਿੱਚ ਡਾਇਮੰਡ ਭੰਗੜਾ ਅਕੈਡਮੀ ਮਲੋਟ ਦੇ ਵਿਦਿਆਰਥੀਆਂ ਨੇ ਲਹਿਰਾਇਆ ਜਿੱਤ ਦਾ ਪਰਚਮ

ਫੈੱਡਰੇਸ਼ਨ ਕੱਪ 2026 ਵਿੱਚ ਡਾਇਮੰਡ ਭੰਗੜਾ ਅਕੈਡਮੀ ਮਲੋਟ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਪ੍ਰਤਿਸ਼ਠਿਤ ਸਥਾਨ ਹਾਸਿਲ ਕੀਤੇ। ਇਸ ਸ਼ਾਨਦਾਰ ਸਫਲਤਾ 'ਤੇ ਡਾਇਮੰਡ ਭੰਗੜਾ ਅਕੈਡਮੀ ਦੇ ਭੰਗੜਾ ਕੋਚ ਡਾ. ਸੁਖਦਰਸ਼ਨ ਸਿੰਘ ਨੇ ਬੱਚਿਆਂ ਦੀ ਮਿਹਨਤ ਅਤੇ ਸਮਰਪਣ ਦੀ ਭਰਪੂਰ ਸਰਾਹਨਾ ਕੀਤੀ। ਉਨ੍ਹਾਂ ਨੇ ਸਾਰੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਮਲੋਟ ਵਾਸੀਆਂ ਨੂੰ ਦਿਲੋਂ ਵਧਾਈ ਦਿੱਤੀ।

ਮਲੋਟ : ਫੈੱਡਰੇਸ਼ਨ ਕੱਪ 2026 (ਸਿੰਗਿੰਗ, ਪੇਂਟਿੰਗ, ਮਾਡਲਿੰਗ ਅਤੇ ਡਾਂਸ ਸਪੋਰਟਸ ਚੈਂਪੀਅਨਸ਼ਿਪ), ਜੋ ਕਿ ਡਾਂਸ ਸਪੋਰਟਸ ਕੌਂਸਲ ਆਫ ਪੰਜਾਬ ਵੱਲੋਂ ਆਯੋਜਿਤ ਕੀਤਾ ਗਿਆ, ਵਿੱਚ ਡਾਇਮੰਡ ਭੰਗੜਾ ਅਕੈਡਮੀ ਮਲੋਟ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਪ੍ਰਤਿਸ਼ਠਿਤ ਸਥਾਨ ਹਾਸਿਲ ਕੀਤੇ। ਮਾਈਸ਼ਾ, ਪੁੱਤਰੀ ਸ਼੍ਰੀ ਸੁਨੀਲ ਵਰਮਾ ਨੇ ਮਾਡਲਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਮਨਕੀਰਤ ਸਿੰਘ, ਪੁੱਤਰ ਸ਼੍ਰੀ ਕਰਮਜੀਤ ਸਿੰਘ ਨੇ ਮਾਡਲਿੰਗ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਅਮਾਨਤਪ੍ਰੀਤ ਕੌਰ, ਪੁੱਤਰੀ ਸ਼੍ਰੀ ਕੁਲਦੀਪ ਸਿੰਘ ਨੇ ਗਿੱਧਾ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਹਰਸੀਰਤ ਕੌਰ, ਪੁੱਤਰੀ ਸ਼੍ਰੀ ਕਰਮਜੀਤ ਸਿੰਘ ਨੇ ਗਿੱਧਾ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।

ਹਰਗੁਨ ਕੌਰ, ਪੁੱਤਰੀ ਸ਼੍ਰੀ ਕੁਲਵੰਤ ਸਿੰਘ ਨੇ ਗਿੱਧਾ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਨਵਜੋਤ ਸਿੰਘ, ਪੁੱਤਰ ਸ਼੍ਰੀ ਜਸਵੰਤ ਸਿੰਘ ਨੇ ਭੰਗੜਾ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜਸਦੀਪ ਕੌਰ, ਪੁੱਤਰੀ ਸ਼੍ਰੀ ਜਸਵੰਤ ਸਿੰਘ ਨੇ ਗਿੱਧਾ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਇਸ ਸ਼ਾਨਦਾਰ ਸਫਲਤਾ 'ਤੇ ਡਾਇਮੰਡ ਭੰਗੜਾ ਅਕੈਡਮੀ ਦੇ ਭੰਗੜਾ ਕੋਚ ਡਾ. ਸੁਖਦਰਸ਼ਨ ਸਿੰਘ ਨੇ ਬੱਚਿਆਂ ਦੀ ਮਿਹਨਤ ਅਤੇ ਸਮਰਪਣ ਦੀ ਭਰਪੂਰ ਸਰਾਹਨਾ ਕੀਤੀ। ਉਨ੍ਹਾਂ ਨੇ ਸਾਰੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਮਲੋਟ ਵਾਸੀਆਂ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਇਹ ਉਪਲੱਬਧੀ ਨਾ ਸਿਰਫ਼ ਅਕੈਡਮੀ ਲਈ ਮਾਣ ਦੀ ਗੱਲ ਹੈ, ਸਗੋਂ ਮਲੋਟ ਸ਼ਹਿਰ ਦਾ ਨਾਮ ਵੀ ਰੋਸ਼ਨ ਕਰਦੀ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਇਹ ਵਿਦਿਆਰਥੀ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਉੱਚੀਆਂ ਉਪਲੱਬਧੀਆਂ ਹਾਸਿਲ ਕਰਦੇ ਰਹਿਣਗੇ।

Author : Malout Live