ਪਹਿਲੀ ਟਰਮ ਦੀਆਂ ਬੋਰਡ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਨੂੰ ਸ਼ੁੱਭ ਇਛਾਵਾਂ ਗੁਰਲਾਲ ਸਿੰਘ ਕਾਊਂਸਲ ਮੈਂਬਰ

ਮਲੋਟ:- ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਦਿਸੰਬਰ 2021 ਟਰਮ 1 ਦੀਆਂ 13.12.21 ਤੋਂ ਸ਼ੁਰੂ ਹੋ ਰਹੀਆਂ ਪ੍ਰੀਖਿਆਵਾਂ ਅਕਾਦਮਿਕ ਕਾਊਂਸਲ ਮੈਂਬਰ ਪੰਜਾਬ ਸਕੂਲ ਸਿੱਖਿਆ ਬੋਰਡ ਗੁਰਲਾਲ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸ਼ੁੱਭ ਇਛਾਵਾਂ ਦਿੱਤੀਆਂ, ਉਨ੍ਹਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਇਨ੍ਹਾਂ ਪ੍ਰੀਖਿਆਵਾਂ ਨੂੰ ਪੂਰੀ ਤਿਆਰੀ ਕਰਕੇ ਦੇਣ ਕਿਉਂਕਿ ਇਨ੍ਹਾਂ ਪ੍ਰਖਿਆਵਾਂ ਅਤੇ ਦੂਸਰੀ ਟਰਮ ਦੀਆਂ ਪ੍ਰਖਿਆਵਾਂ ਨੂੰ ਆਧਾਰ ਬਣਾ ਕੇ ਫਾਈਨਲ ਨਤੀਜਾ ਐਲਾਨਿਆ ਜਾਵੇਗਾ।                                                                

ਕੋਵਿਡ ਦੇ ਪ੍ਹਕੋਪ ਤੋਂ ਬਾਅਦ ਇਹ ਪਹਿਲੀ ਬੋਰਡ ਪ੍ਰੀਖਿਆ ਹੈ ਜੋ OMR ਸ਼ੀਟ ਤੇ ਪਹਿਲੀ ਵਾਰ ਹੋ ਰਹੀ ਹੈ। ਇਸ ਲਈ ਵਿਦਿਆਰਥੀ ਸ਼ੀਟ ਧਿਆਨ ਨਾਲ ਭਰਨ ਅਤੇ ਬਿਲਕੁਲ ਇਸਨੂੰ Fold ਨਾ ਕਰਨ ਤੇ ਸੋਚ ਸਮਝ ਕੇ ਸਹੀ ਉੱਤਰ ਹੀ ਭਰਨ ਕਿਉਂਕਿ ਕੱਟ ਕੇ ਦੁਬਾਰਾ ਭਰਿਆ ਉੱਤਰ ਗਲਤ ਹੀ ਮੰਨਿਆ ਜਾਵੇਗਾ ,ਉਨ੍ਹਾਂ ਕਿਹਾ ਕਿ ਵਿਦਿਆਰਥੀ ਕੋਈ ਵੀ ਪ੍ਰਸਨ ਛੱਡ ਕੇ ਨਾ ਆਉਣ, ਕੋਵਿਡ ਦਾ ਪ੍ਹਕੋਪ ਜਾਰੀ ਹੈ ਰੋਲ ਨੰਬਰ ਸਲਿੱਪ ਤੇ ਲਿਖੀਆਂ ਹਦਾਇਤਾਂ ਦੀ ਪਾਲਣਾ ਜਰੂਰ ਕੀਤੀ ਜਾਵੇ।