ਵਿਧਾਨ ਸਭਾ ਹਲਕਾ-086 ਮੁਕਤਸਰ ਲਈ ਗਠਿਤ ਟੀਮਾਂ ਨੂੰ ਚੋਣਾਂ ਦੇ ਕੰਮ ਸੰਬੰਧੀ ਟਰੇਨਿੰਗ ਦਿੱਤੀ ਗਈ-ਐੱਸ.ਡੀ.ਐਮ ਸ਼੍ਰੀ ਮੁਕਤਸਰ ਸਾਹਿਬ

ਮਲੋਟ:- ਆਰ.ਓ. 86-ਮੁਕਤਸਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਚੋਣ ਅਫਸਰ , ਪੰਜਾਬ ਜੀ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਪ੍ਰਬੰਧਾਂ ਸਬੰਧੀ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਚੋਣਾਂ ਦੌਰਾਨ ਚੋਣ ਜਾਬਤੇ ਸਖਤੀ ਨਾਲ ਪਾਲਣਾ ਕਰਵਾਉਣ ਅਤੇ ਪ੍ਰਾਪਤ ਹੁੰਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਵੱਖ-ਵੱਖ ਟੀਮਾਂ ਜਿਵੇਂ ਕਿ ਫਲਾਇੰਗ ਸਕੂਐਡ, ਸਟੈਟਿਕ ਸਰਵੇਲੈਂਸ ਟੀਮ, ਵੀਡੀਓ ਸਰਵੇਲੈਂਸ ਅਤੇ ਹੋਰ ਟੀਮਾਂ ਦਾ ਗਠਨ ਕਰਨ ਅਤੇ ਉਨ੍ਹਾਂ ਨੂੰ ਅਗੇਤੀ ਟਰੇਨਿੰਗ ਦੇਣ ਦੀ ਹਦਾਇਤ ਕੀਤੀ ਗਈ ਸੀ।                                                  

ਇਸ ਲਈ ਵਿਧਾਨ ਸਭਾ ਹਲਕਾ-086 ਮੁਕਤਸਰ ਲਈ ਗਠਿਤ ਕੀਤੀਆਂ ਗਈਆਂ ਟੀਮਾਂ ਨੂੰ ਟਰੇਨਿੰਗ ਦੇਣ ਦਾ ਪ੍ਰਬੰਧ ਕਾਨਫਰੰਸ ਹਾਲ, ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਗਿਆ, ਜਿੱਥੇ ਇਨ੍ਹਾਂ ਟੀਮ ਨੋਡਲ ਅਫਸਰਾਂ ਨੂੰ ਮਾਸਟਰ ਟਰੇਨਰਜ਼ ਸ਼੍ਰੀ ਸ਼ਮਿੰਦਰ ਬੱਤਰਾ, ਦਵਿੰਦਰ ਸਿੰਘ, ਗੁਰਬਖਸ਼ ਸਿੰਘ ਆਦਿ ਵੱਲੋਂ ਕਮਿਸ਼ਨ ਦੀਆਂ ਹਦਾਇਤਾਂ ਟੀਮਾਂ ਵੱਲੋਂ ਕੀਤੇ ਜਾਣ ਵਾਲੇ ਕੰਮ, ਉਸਦੀ ਰਿਪੋਰਟਿੰਗ ਸੰਬੰਧੀ ਟਰੇਨਿੰਗ ਦਿੱਤੀ ਗਈ ਤਾਂ ਜੋ ਮਾਡਲ ਕੋਡ ਆਫ ਕੰਡਕਟ ਲੱਗਣ ਉਪਰੰਤ ਕਿਸੇ ਅਧਿਕਾਰੀ/ਕਰਮਚਾਰੀ ਨੂੰ ਉਸ ਵੱਲੋਂ ਕੀਤੇ ਜਾਣ ਵਾਲੇ ਕੰਮ ਦੀ ਉਸਨੂੰ ਪੂਰੀ ਜਾਣਕਾਰੀ ਹੋ ਸਕੇ। ਟਰੇਨਿੰਗ ਦੌਰਾਨ ਨਾਇਬ ਤਹਿਸੀਲਦਾਰ ਸ਼੍ਰੀ ਮੁਕਤਸਰ ਸਾਹਿਬ-ਕਮ-ਸਹਾਇਕ ਰਿਟਰਨਿੰਗ ਅਫਸਰ-086, ਸ਼੍ਰੀ ਮੁਕਤਸਰ ਸਾਹਿਬ-2 ਵੀ ਹਾਜ਼ਰ ਸਨ।