ਡਾ.ਬੀ.ਪੀ ਗਰਗ ਨੇ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ

ਮਲੋਟ:- ਕਾਮਰੇਡ ਗੁਰਮੀਤ ਮੋਹਲਾਂ (ਸੀ.ਜੀ.ਐੱਮ) ਕਾਲਜ ਵਿਖੇ ਨਵੇਂ ਪ੍ਰਿੰਸੀਪਲ ਡਾ.ਬੀ.ਪੀ ਗਰਗ ਨੇ ਅਹੁਦਾ ਸੰਭਾਲਿਆ ਹੈ। ਡਾ.ਬੀ.ਪੀ ਗਰਗ ਇਸ ਤੋਂ ਪਹਿਲਾਂ ਪੀ.ਟੀ.ਯੂ ਯੂਨੀਵਰਸਿਟੀ ਜਲੰਧਰ ਦੇ ਰਜਿਸਟਰਾਰ ਅਤੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਰਹਿ ਚੁੱਕੇ ਹਨ। ਇਸ ਮੌਕੇ ਸੀ.ਜੀ.ਐੱਮ ਕਾਲਜ ਕਾਲਜ ਦੇ ਚੇਅਰਮੈਨ ਸਤਪਾਲ ਮੋਹਲਾਂ, ਕਾਲਜ ਮੈਨੇਜਮੈਂਟ ਕਮੇਟੀ ਜਗਤਾਰ ਬਰਾੜ, ਨਵਜੀਤ ਮੋਹਲਾਂ ਅਤੇ ਰਾਜ ਕੁਮਾਰ ਨੇ ਉਨ੍ਹਾਂ ਨੂੰ ਆਇਆ ਆਖਿਆ। ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਡਾ.ਬਲਜੀਤ ਸਿੰਘ ਗਿੱਲ ਅਤੇ ਸਮੂਹ ਸਟਾਫ਼ ਅਤੇ ਬੱਚਿਆਂ ਨੇ ਡਾ.ਬੀ.ਪੀ ਗਰਗ ਨੂੰ ਆਇਆ ਆਖਿਆ ਅਤੇ ਵਧਾਈ ਦਿੱਤੀ।