ਸਰਬੱਤ ਦਾ ਭਲਾ ਦੇ ਸੰਸਥਾਪਕ ਡਾ ਐੱਸ.ਪੀ. ਓਬਰਾਏ ਅੱਜ ਮਲੋਟ ਵਿਖੇ ਦੂਸਰੇ ਸੰਨ੍ਹੀ ਓਬਰਾਏ ਕਲੀਨਿਕ ਲੈਬ ਅਤੇ ਡਾਇਗਨੋਟਿਕ ਸੈਂਟਰ ਦਾ ਕਰਨਗੇ ਉਦਘਾਟਨ
ਡਾ. ਐੱਸ.ਪੀ. ਓਬਰਾਏ ਵੱਲੋਂ ਜਿੱਥੇ ਲੋੜਵੰਦ ਮਰੀਜਾਂ ਲਈ ਸਸਤੇ ਦਰਾਂ ਤੇ ਵੱਖ-ਵੱਖ ਤਰ੍ਹਾਂ ਦੇ ਟੈਸਟਾਂ ਸਬੰਧੀ ਸੰਨ੍ਹੀ ਓਬਰਾਏ ਕਲੀਨਿਕ ਲੈਬ ਅਤੇ ਡਾਇਗਨੋਟਿਕ ਸੈਂਟਰ ਮਲੋਟ ਦੀ ਮੰਡੀ ਹਰਜੀ ਰਾਮ ਕ੍ਰਿਸ਼ਨਾ ਮੰਦਿਰ ਵਿੱਚ ਚਲਾਇਆ ਜਾ ਰਿਹਾ ਹੈ, ਉੱਥੇ ਹੁਣ ਮਲੋਟ ਦੇ ਚੜ੍ਹਦੇ ਵਾਲੇ ਪਾਸੇ ਸ਼ਹਿਰਵਾਸੀਆਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਮੰਗ ਨੂੰ ਵੇਖਦਿਆਂ ਅਜਿਹੀ ਹੀ ਲੈਬ ਅਤੇ ਸੈਂਟਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਸੰਗਤ ਸਾਹਿਬ) ਮਲੋਟ 'ਚ ਖੋਲ੍ਹਿਆ ਜਾ ਰਿਹਾ ਹੈ।
ਮਲੋਟ : ਸਰਬੱਤ ਦਾ ਭਲਾ ਦੇ ਸੰਸਥਾਪਕ ਡਾ. ਐੱਸ.ਪੀ. ਓਬਰਾਏ ਵੱਲੋਂ ਜਿੱਥੇ ਲੋੜਵੰਦ ਮਰੀਜਾਂ ਲਈ ਸਸਤੇ ਦਰਾਂ ਤੇ ਵੱਖ-ਵੱਖ ਤਰ੍ਹਾਂ ਦੇ ਟੈਸਟਾਂ ਸਬੰਧੀ ਸੰਨ੍ਹੀ ਓਬਰਾਏ ਕਲੀਨਿਕ ਲੈਬ ਅਤੇ ਡਾਇਗਨੋਟਿਕ ਸੈਂਟਰ ਮਲੋਟ ਦੀ ਮੰਡੀ ਹਰਜੀ ਰਾਮ ਕ੍ਰਿਸ਼ਨਾ ਮੰਦਿਰ ਵਿੱਚ ਚਲਾਇਆ ਜਾ ਰਿਹਾ ਹੈ, ਉੱਥੇ ਹੁਣ ਮਲੋਟ ਦੇ ਚੜ੍ਹਦੇ ਵਾਲੇ ਪਾਸੇ ਸ਼ਹਿਰਵਾਸੀਆਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਮੰਗ ਨੂੰ ਵੇਖਦਿਆਂ ਅਜਿਹੀ ਹੀ ਲੈਬ ਅਤੇ ਸੈਂਟਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਸੰਗਤ ਸਾਹਿਬ) ਮਲੋਟ 'ਚ ਖੋਲ੍ਹਿਆ ਜਾ ਰਿਹਾ ਹੈ। ਟਰੱਸਟ ਦੀ ਮਲੋਟ ਇਕਾਈ ਦੇ ਪ੍ਰਧਾਨ ਅਨਿਲ ਜੁਨੇਜਾ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਇਸ ਲੈਬ ਤੇ ਸੈਂਟਰ ਦਾ ਉਦਘਾਟਨ ਡਾ. ਐੱਸ.ਪੀ. ਸਿੰਘ ਓਬਰਾਏ ਖੁਦ ਆਪਣੇ ਕਰ ਕਮਲਾਂ ਨਾਲ ਅੱਜ ਬਾਅਦ ਦੁਪਹਿਰ 1:00 ਵਜੇ ਕਰਨਗੇ।
ਉਹਨਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਡਾ. ਓਬਰਾਏ ਦੋਦਾ ਵਿਖੇ ਵੀ ਸਵੇਰੇ 11:30 ਵਜੇ ਅਜਿਹੀ ਹੀ ਇੱਕ ਲੈਬ ਤੇ ਸੈਂਟਰ ਦਾ ਉਦਘਾਟਨ ਕਰ ਰਹੇ ਹਨ। ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਨੇ ਕਿਹਾ ਕਿ ਡਾ. ਓਬਰਾਏ ਵੱਲੋਂ ਲੋੜਵੰਦ ਮਰੀਜਾਂ ਲਈ ਸਸਤੀ ਦਰਾਂ 'ਤੇ ਟੈਸਟਾਂ ਬਾਬਤ ਆਰੰਭ ਕੀਤੀ ਜਾ ਰਹੀ, ਇਹ ਲੈਬ ਇੱਕ ਬੇਹੱਦ ਸ਼ਲਾਘਾਯੋਗ ਉਪਰਾਲਾ ਹੈ। ਉਹਨਾਂ ਕਿਹਾ ਕਿ ਮੰਡੀ ਹਰਜੀ ਰਾਮ ਵਾਂਗ ਹੁਣ ਇਸ ਪਾਸੇ ਦੇ ਮਰੀਜਾਂ ਨੂੰ ਵੀ ਇਸ ਦਾ ਬਹੁਤ ਲਾਭ ਪੁੱਜੇਗਾ। ਉਹ ਅਤੇ ਸਮੁੱਚੇ ਕਮੇਟੀ ਮੈਂਬਰ ਇਸ ਲਈ ਡਾ. ਓਬਰਾਏ ਦੇ ਧੰਨਵਾਦੀ ਹਨ। ਇੰਨ੍ਹਾਂ ਤੋਂ ਇਲਾਵਾ ਇਸ ਮੌਕੇ ਦਵਿੰਦਰਪਾਲ ਸਿੰਘ, ਗਗਨ ਸੇਤੀਆ, ਜਸਵਿੰਦਰ ਵਾਲੀਆ, ਵਿਸ਼ੂ ਮਲੂਜਾ, ਜਸਪਾਲ ਸਿੰਘ, ਦਲਜੀਤ ਸਿੰਘ, ਸਕੱਤਰ ਸੁਰਿੰਦਰ ਗਰਗ ਵੀ ਮੌਜੂਦ ਸਨ।
Author : Malout Live



