ਮਲੋਟ ਕਾਂਗਰਸ ਦੇ ਮੁੱਖ ਬੁਲਾਰੇ ਪ੍ਰੋ. ਬਲਜੀਤ ਸਿੰਘ ਗਿੱਲ ਨੇ ਪੰਜਾਬ ਦੇ ਬਜਟ ਸ਼ੈਸ਼ਨ ਕੀਤੀ ਟਿੱਪਣੀ
ਮਲੋਟ ਕਾਂਗਰਸ ਦੇ ਮੁੱਖ ਬੁਲਾਰੇ ਪ੍ਰੋ. ਬਲਜੀਤ ਸਿੰਘ ਗਿੱਲ ਨੇ ਪੰਜਾਬ ਬਜਠ ਸ਼ੈਸ਼ਨ 2025-26 ਬਾਰੇ ਗੱਲ ਕਰਦਿਆਂ ਕਿਹਾ ਕਿ ਕਿ ਇਸ ਸਾਲ ਦੇ ਅੰਤ ਤੱਕ ਪੰਜਾਬ ਸਿਰ 4 ਲਖ 15 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੋ ਜਾਵੇਗਾ। ਪੰਜਾਬ ਸਰਕਾਰ ਨੇ ਭਾਰਤ ਦੇਸ਼ ਵਿੱਚ ਦੂਜੇ ਨੰਬਰ ਤੇ ਸਭ ਤੋਂ ਜਿਆਦਾ ਕਰਜਾ ਚੁੱਕਣ ਵਿੱਚ ਰਿਕਾਰਡ ਪੈਦਾ ਕੀਤਾ ਹੈ।
ਮਲੋਟ : ਮਲੋਟ ਕਾਂਗਰਸ ਦੇ ਮੁੱਖ ਬੁਲਾਰੇ ਪ੍ਰੋ. ਬਲਜੀਤ ਸਿੰਘ ਗਿੱਲ ਨੇ ਪੰਜਾਬ ਬਜਠ ਸ਼ੈਸ਼ਨ 2025-26 ਬਾਰੇ ਗੱਲ ਕਰਦਿਆਂ ਕਿਹਾ ਕਿ ਕਿ 'ਪੱਲੇ ਨੀ ਧੇਲਾ, ਕਰਦੀ ਮੇਲਾ ਮੇਲਾ' ਭਾਵ ਸਰਕਾਰ ਨੂੰ ਸੂਬੇ ਦੇ ਟੈਕਸਾਂ ਤੋਂ ਆਮਦਨ 39% ਫੀਸਦੀ ਹੈ ਅਤੇ ਇਕੱਲਾ ਪੈਨਸ਼ਨਾਂ ਤੇ ਤਨਖਾਵਾਂ ਦਾ ਖਰਚਾ 35% ਫੀਸਦੀ ਹੈ। ਇਸ ਤੋਂ ਇਲਾਵਾ 15% ਫੀਸਦੀ ਵਿਆਜ ਦੀ ਕਿਸ਼ਤ ਵੀ ਭਰਨੀ ਹੁੰਦੀ ਹੈ। ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਔਰਤਾਂ ਨਾਲ ਕੀਤੇ ਗਏ ਵਾਅਦੇ ਮੁਤਾਬਿਕ ਉਨ੍ਹਾਂ ਨੂੰ ਹਜ਼ਾਰ-ਹਜ਼ਾਰ ਰੁਪਏ ਨਹੀਂ ਦਿੱਤੇ ਗਏ। ਪੰਜਾਬ ਸਰਕਾਰ ਨੂੰ ਬਣਾਉਣ ਵਿੱਚ ਔਰਤਾਂ ਦਾ ਵੱਡਾ ਯੋਗਦਾਨ ਸੀ। ਤਿੰਨ ਸਾਲਾਂ ਵਿੱਚ ਸਰਕਾਰ ਅਜੇ ਤੱਕ ਵੀ ਉਨ੍ਹਾਂ ਟੈਕਸਾਂ ਤੇ ਦਾਰੋ-ਮਦਾਰ ਰੱਖਦੀ ਹੈ, ਜਿਹੜੇ ਕਿ ਕੱਚੇ ਟੈਕਸਾਂ ਦੇ ਰੂਪ ਵਿੱਚ ਗਿਣੇ ਜਾਂਦੇ ਹਨ ਜਿਵੇਂ ਮਾਈਨਿੰਗ, ਜੀ.ਐੱਸ.ਟੀ, ਵੈਟ, ਆਬਕਾਰੀ ਅਤੇ ਸ਼ਰਾਬ ਦੀ ਵਿਕਰੀ ਤੇ ਟੈਕਸ ਆਦਿ।
ਉਨ੍ਹਾਂ ਕਿਹਾ ਕਿ ਸਰਕਾਰ ਇਸ ਸਾਲ ਵਿੱਚ 50 ਹਜ਼ਾਰ ਕਰੋੜ ਰੁਪਏ ਹੋਰ ਕਰਜਾ ਚੁੱਕੇਗੀ, ਜਿਹੜਾ ਕਿ ਪੰਜਾਬ ਦੇ ਲੋਕਾਂ ਤੇ ਵੱਡਾ ਬੋਝ ਹੋਵੇਗਾ। ਇਹ ਬਜਟ 2 ਲੱਖ 36 ਹਜ਼ਾਰ ਕਰੋੜ ਦੀ ਥਾਂ ਤੇ 01 ਲੱਖ 17 ਹਜ਼ਾਰ ਕਰੋੜ ਰੁਪਏ ਦਾ ਹੋਵੇਗਾ। ਇਸ ਸਾਲ ਦੇ ਅੰਤ ਤੱਕ ਪੰਜਾਬ ਸਿਰ 4 ਲਖ 15 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੋ ਜਾਵੇਗਾ। ਬਜਟ ਵਿੱਚ ਸਕੂਲ ਆਫ ਐਮੀਂਨਸ, ਮੁਹੱਲਾ ਕਲੀਨਿਕ, ਫਸਲੀ ਵਿਭਿੰਨਤਾ, ਫਸਲ ਤੇ ਐਮ.ਐੱਸ.ਪੀ ਤੇ ਕੋਈ ਨਵਾਂ ਚਾਰਾ ਨਹੀਂ। ਪੰਜਾਬ ਸਰਕਾਰ ਨੇ ਭਾਰਤ ਦੇਸ਼ ਵਿੱਚ ਦੂਜੇ ਨੰਬਰ ਤੇ ਸਭ ਤੋਂ ਜਿਆਦਾ ਕਰਜਾ ਚੁੱਕਣ ਵਿੱਚ ਰਿਕਾਰਡ ਪੈਦਾ ਕੀਤਾ ਹੈ।
Author : Malout Live