ਕਰਨਾਟਕਾ 'ਚ ਵਾਪਰੇ ਸੜਕ ਹਾਦਸੇ 'ਚ ਮਲੋਟ ਦੇ ਨੌਜਵਾਨ ਦੀ ਮੌਤ
ਮੰਡੀ ਹਰਜੀ ਰਾਮ ਮਲੋਟ ਨਿਵਾਸੀ ਪ੍ਰੋ. ਰਾਜੇਸ਼ ਨਰੂਲਾ ਦੇ ਸਪੁੱਤਰ, ਵਿੱਕੀ ਨਰੂਲਾ ਤੇ ਸੋਨੀ ਨਰੂਲਾ ਦੇ ਭਤੀਜੇ ਅਭੀਰ ਨਰੂਲਾ (25) ਦੀ ਬੀਤੇ ਕੱਲ੍ਹ ਇੱਕ ਦਰਦਨਾਕ ਸੜਕ ਹਾਦਸੇ 'ਚ ਮੌਤ ਹੋ ਗਈ। ਇਹ ਹਾਦਸਾ ਸੋਮਵਾਰ ਸਵੇਰੇ ਕਰੀਬ 6 ਵਜੇ ਕਰਨਾਟਕਾ ਦੇ ਤੁਮਕੁਰ ਜ਼ਿਲ੍ਹੇ 'ਚ ਨੇਲਾਹਲ ਨਜਦੀਕ ਐਨ.ਐਚ 48 ਤੇ ਵਾਪਰਿਆ।
ਮਲੋਟ : ਮੰਡੀ ਹਰਜੀ ਰਾਮ ਮਲੋਟ ਨਿਵਾਸੀ ਪ੍ਰੋ. ਰਾਜੇਸ਼ ਨਰੂਲਾ ਦੇ ਸਪੁੱਤਰ, ਵਿੱਕੀ ਨਰੂਲਾ ਤੇ ਸੋਨੀ ਨਰੂਲਾ ਦੇ ਭਤੀਜੇ ਅਭੀਰ ਨਰੂਲਾ (25) ਦੀ ਬੀਤੇ ਕੱਲ੍ਹ ਇੱਕ ਦਰਦਨਾਕ ਸੜਕ ਹਾਦਸੇ 'ਚ ਮੌਤ ਹੋ ਗਈ। ਇਹ ਹਾਦਸਾ ਸੋਮਵਾਰ ਸਵੇਰੇ ਕਰੀਬ 6 ਵਜੇ ਕਰਨਾਟਕਾ ਦੇ ਤੁਮਕੁਰ ਜ਼ਿਲ੍ਹੇ 'ਚ ਨੇਲਾਹਲ ਨਜਦੀਕ ਐਨ.ਐਚ 48 ਤੇ ਵਾਪਰਿਆ।
ਜਾਣਕਾਰੀ ਅਨੁਸਾਰ ਪੇਸ਼ੇ ਤੋਂ ਸਾਫਟਵੇਅਰ ਇੰਜੀਨੀਅਰ ਅਭੀਰ ਨਰੂਲਾ ਤੇ ਉਸਦੇ ਕੁੱਝ ਇੰਜੀਨੀਅਰ ਸਾਥੀ ਬੈਂਗਲੁਰੂ ਵੱਲ ਜਾ ਰਹੇ ਸਨ ਕਿ ਉਨਾਂ ਦੀ ਕਾਰ ਐਨ.ਐਚ 48 ਤੇ ਖੜ੍ਹੇ ਇੱਕ ਟਰੱਕ ਪਿੱਛੇ ਜਾ ਵੱਜੀ। ਕਾਰ 'ਚ ਕੁੱਲ 6 ਵਿਅਕਤੀ ਸਵਾਰ ਸਨ, ਜਿਨ੍ਹਾਂ ਤਿੰਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੰਜਾਬ ਅਰੋੜਵੰਸ ਮਹਾਂਸਭਾ ਵੱਲੋਂ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਗਈ ਹੈ।
Author : Malout Live



