ਜ਼ਿਲ੍ਹਾ ਪੁਲਿਸ ਵੱਲੋਂ ਟਰੈਫਿਕ ਨਿਯਮਾਂ ਸੰਬੰਧੀ ਸਰਕਾਰੀ ਹਾਈ ਸਕੂਲ ਦਾਨੇਵਾਲਾ ਵਿਖੇ ਲਗਾਇਆ ਗਿਆ ਸੈਮੀਨਾਰ
ਮਲੋਟ :- ਅੱਜ ਸਰਕਾਰੀ ਹਾਈ ਸਕੂਲ ਦਾਨੇਵਾਲਾ ਮਲੋਟ ਵਿਖੇ ਟਰੈਫਿਕ ਪੁਲਿਸ ਪੰਜਾਬ ਜ਼ਿਲ੍ਹਾ ਇਕਾਈ ਸ੍ਰੀ ਮੁਕਤਸਰ ਸਾਹਿਬ ਵੱਲੋਂ ਐੱਸ.ਐੱਸ.ਪੀ. ਸਰਦਾਰ ਰਾਜਬਚਨ ਸਿੰਘ ਸੰਧੂ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇੱਕ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਏ.ਐਸ.ਆਈ. ਸ਼੍ਰੀ ਕਾਸਮ ਅਲੀ ਨੇ ਬਹੁਤ ਹੀ ਸੋਖੇ ਸ਼ਬਦਾਂ ਵਿੱਚ ਸਕੂਲੀ ਬਚਿੱਆਂ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ । ਉਹਨਾਂ ਦੱਸਿਆ ਕਿ ਅੱਜ ਕੱਲ ਪੰਜਾਬ ਵਿੱਚ ਸੜਕ ਹਾਦਸੇ ਬਹੁਤ ਵੱਧ ਗਏ ਹਨ । ਉਹਨਾਂ ਸਕੂਲ ਦੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਰੋਡ ਸੇਫਟੀ ਐਕਟ ਇਹ ਦੱਸਦਾ ਹੈ ਕਿ ਪੈਦਲ ਚੱਲਣ ਵਾਲਿਆਂ ਨੇ ਹਮੇਸ਼ਾ ਸੱਜੇ ਪਾਸੇ ਹੀ ਚੱਲਣਾ ਹੁੰਦਾ ਹੈ । ਜਦੋਂ ਅਸੀਂ ਕਿਸੇ ਵਾਹਨ ਨੂੰ ਪਾਰ ਕਰਨਾ ਹੁੰਦਾ ਹੈ ਤਾਂ ਹਮੇਸ਼ਾ ਸੱਜੇ ਪਾਸਿੱਓ ਪਾਰ ਕਰਨਾ ਹੁੰਦਾ ਹੈ । ਉਹਨਾਂ ਵਿਦਿਆਰਥੀਆਂ ਨੂੰ ਟਰੈਫਿਕ ਦਾ ਮੂਲ ਮੰਤਰ ਦੱਸਿਆ ਕਿ ਸਟੋਪ ( STOP ) , ਲੁੱਕ ( LOOK ) ਅਤੇ ਗੋ ( GO ) । ਜੇਕਰ ਵਿਦਿਆਰਥੀ ਇਸ ਛੋਟੇ ਜਿਹੇ ਨਿਯਮ ਦੀ ਪਾਲਣਾ ਯਕੀਨੀ ਬਣਾ ਲੈਣ ਤਾਂ ਅਸੀਂ ਬਹੁਤ ਸਾਰੇ ਜਾਨ ਲੇਵਾ ਹਾਦਸਿਆਂ ਤੋਂ ਬਚ ਸਕਦੇ ਹਾਂ । ਉਹਨਾਂ ਦੱਸਿਆ ਕਿ ਜੇਕਰ ਅਸੀਂ ਚਾਰ ਪਹਿਆ ਵਾਹਨ ਚਲਾ ਰਹੇ ਹਾਂ ਤਾਂ ਸਾਨੂੰ ਸੀਟ ਬੈਲਟ ਲਗਾਉਣ ਦੀ ਲੋੜ ਸਿਰਫ ਪੁਲਿਸ ਦੇ ਚਲਾਣ ਤੋਂ ਬਚਣ ਲਈ ਨਹੀਂ ਸਗੋਂ ਧਰਮਰਾਜ ਦੇ ਚਲਾਣ ਤੋਂ ਬਚਣ ਲਈ ਹੈ । ਕਿਸੇ ਵੀ ਤਰ੍ਹਾਂ ਦੇ ਵਾਹਨ ਚਲਾਉਦਿਆਂ ਮੋਬਾਇਲ ਫੋਨ ਸੁਨਣ ਤੇ ਹੋਣ ਵਾਲੇ ਜੁਰਮਾਨੇ ਅਤੇ ਸਜ਼ਾ ਬਾਰੇ ਦੱਸਿਆ । ਔਰਤਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਵਲੋਂ ਜ਼ਾਰੀ ਕੀਤੇ ਗਏ ਨੰਬਰ 112 , 181 ਅਤੇ ਸ਼ਕਤੀ ਐਪ ਸੰਬੰਧੀ ਦੱਸਿਆ ਜਿਸਦੀ ਵਰਤੋਂ ਕਰਕੇ ਔਰਤਾਂ ਆਪਣੀ ਲਈ ਸੁਰੱਖਿਆ ਹਾਸਲ ਕਰ ਸਕਦੀਆਂ ਹਨ । ਅਖੀਰ ਉਹਨਾਂ ਸਕੂਲ ਦੇ ਸਾਰੇ ਹੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਹੁੰ ਚੁਕਾਈ ਕਿ ਸਭ ਹੀ ਟਰੈਫਿਕ ਨਿਯਮਾਂ ਦੀ ਪਾਲਣਾ ਕਰਣਗੇ । ਇਸ ਮੋਕੇ ਏ.ਐਸ.ਆਈ.ਗੁਰਾਦਿੱਤਾ ਸਿੰਘ ਜੀ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸੰਬੰਧੀ ਬੱਚਿਆਂ ਨੂੰ ਜਾਣਕਾਰੀ ਦਿੱਤੀ । ਇਸ ਤੋਂ ਬਾਅਦ ਸਕੂਲ ਦੇ ਮੁੱਖ ਅਧਿਆਪਕ ਸਰਦਾਰ ਰਜਿੰਦਰਪਾਲ ਸਿੰਘ ਜੀ ਨੇ ਆਏ ਹੋਏ ਸਾਰੇ ਹੀ ਪੁਲਿਸ ਅਫਸਰਾਂ ਦਾ ਧੰਨਵਾਦ ਕਰਦਿਆਂ ਇਹ ਭਰੋਸਾ ਦਵਾਇਆ ਕਿ ਸਕੂਲ ਦੇ ਸਾਰੇ ਹੀ ਵਿਦਿਆਰਥੀ ਅਤੇ ਅਧਿਆਪਕ ਉਹਨਾਂ ਦੁਆਰਾ ਸੁਝਾਏ ਗਏ ਸਾਰੇ ਹੀ ਨਿਯਮਾਂ ਦੀ ਪਾਲਣਾ ਕਰਨਾ ਯਕੀਨੀ ਬਨਾਉਣਗੇ । ਇਸ ਮੋਕੇ ਥਾਣਾ ਸਿਟੀ ਮਲੋਟ ਸਬ ਇੰਸਪੈਕਟਰ ਸ . ਪ੍ਰੀਤਮ ਸਿੰਘ ਅਤੇ ਏ.ਐਸ.ਆਈ. ਬਲਜਿੰਦਰ ਸਿੰਘ ਅਤੇ ਸਿਪਾਹੀ ਗੁਰਸੇਵਕ ਸਿੰਘ ਵੀ ਹਾਜ਼ਰ ਸਨ ।