ਐਂਟੀ ਕ੍ਰਾਈਮ ਵਲੰਟਰੀਸ ਵੈੱਲਫੇਅਰ ਕਲੱਬ ਨੇ ਨਵ-ਨਿਯੁਕਤ ਪ੍ਰਧਾਨ ਲਛਮਣ ਭਸੌੜ ਨੂੰ ਕੀਤਾ ਸਨਮਾਨਿਤ
ਮਲੋਟ:- ਐਂਟੀ ਕ੍ਰਾਈਮ ਵਲੰਟਰੀਸ ਵੈੱਲਫੇਅਰ ਕਲੱਬ ਮਲੋਟ ਵੱਲੋਂ ਚੇਅਰਮੈਨ ਚਿੰਟੂ ਬੱਠਲਾ ਦੇ ਘਰ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਉਪਰੰਤ ਮਜ਼ਦੂਰ ਯੂਨੀਅਨ ਮਲੋਟ ਦੇ ਨਵ-ਨਿਯੁਕਤ ਪ੍ਰਧਾਨ ਲਛਮਣ ਭਸੌੜ ਨੂੰ ਪ੍ਰਧਾਨ ਬਣਨ ਦੀ ਵਧਾਈ ਦਿੱਤੀ ਗਈ।
ਇਸ ਦੌਰਾਨ ਐਂਟੀ ਕ੍ਰਾਈਮ ਵਲੰਟਰੀਸ ਵੈੱਲਫੇਅਰ ਕਲੱਬ ਦੇ ਮੈਂਬਰਾਂ ਵੱਲੋਂ ਪ੍ਰਧਾਨ ਲਛਮਣ ਭਸੌੜ ਨੂੰ ਮੈਡਲ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਚਿੰਟੂ ਬੱਠਲਾ, ਪ੍ਰਧਾਨ ਸੁਰੇਸ਼ ਕੁਮਾਰ ਬਿੱਟੂ, ਜੈ ਪ੍ਰਕਾਸ਼ ਭਸੌੜ, ਸੁਦੇਸ਼ ਪਾਲ ਸਿੰਘ, ਮੋਹਿਤ ਸੋਨੀ ਪੱਤਰਕਾਰ, ਰਤਨ ਲਾਲ ਕਾਯਤ, ਬਿੰਦਰ ਕੁਮਾਰ, ਗੁਰਸੇਵਕ ਸਿੰਘ, ਬਿੰਦਰ ਸਿੰਘ, ਸੰਦੀਪ ਸਿੰਘ ਕਾਕਾ, ਰਾਜੇਸ਼ ਇੰਦੋਰਾ ਅਤੇ ਸਾਹਿਲ ਸੁਰਲਿਆ ਆਦਿ ਮੌਜੂਦ ਰਹੇ।
Author: Malout Live
