ਮਲੋਟ ਦੇ ਕਾਂਗਰਸੀ ਵਰਕਰਾਂ ਨੇ ਫੂਕਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ
ਮਲੋਟ:- ਬੀਤੇ ਦਿਨੀਂ ਈ.ਡੀ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਦਿੱਲੀ ਦਫ਼ਤਰ ਵਿਖੇ ਬੁਲਾਇਆ ਗਿਆ। ਜਿਸ ਦੇ ਰੋਸ ਵਜੋਂ ਈ.ਡੀ ਦਫ਼ਤਰ ਸਾਹਮਣੇ ਰਾਹੁਲ ਗਾਂਧੀ ਅਤੇ ਲੀਡਰਾਂ ਨੇ ਸੱਤਿਆਗ੍ਰਹਿ ਸ਼ੁਰੂ ਕੀਤਾ ਤਾਂ ਦਿੱਲੀ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਿਸ ਦੇ ਰੋਸ ਵਜੋਂ ਪੂਰੇ ਭਾਰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ। ਇਸ ਦੇ ਤਹਿਤ ਬੀਤੇ ਦਿਨ ਮਲੋਟ ਵਿਖੇ ਪ੍ਰੋ. ਰੁਪਿੰਦਰ ਰੂਬੀ ਦੀ ਰਹਿਨੁਮਾਈ ਹੇਠ ਮਲੋਟ ਬਲਾਕ ਵਿੱਚ ਚਰਨਦੀਪ ਸਿੰਘ ਬਾਮ ਜ਼ਿਲ੍ਹਾ ਪ੍ਰਧਾਨ ਅਤੇ ਸ਼ਿਵ ਕੁਮਾਰ ਸ਼ਿਵਾ ਬਲਾਕ ਪ੍ਰਧਾਨ ਕਾਂਗਰਸ ਦੀ ਅਗਵਾਈ ਵਿੱਚ ਸੈਂਕੜੇ ਵਰਕਰਾਂ ਨੇ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚਰਨਦੀਪ ਬਾਮ ਨੇ ਕਿਹਾ ਕਿ ਨਰਿੰਦਰ ਮੋਦੀ ਅਗਰ ਰਾਹੁਲ ਗਾਂਧੀ ਨੂੰ ਹੱਥ ਲਾਵੇਗਾ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ। ਕਿਉਂਕਿ ਬੇਰੁਜ਼ਗਾਰੀ, ਮਹਿੰਗਾਈ, ਕਿਸਾਨ ਤੇ ਗਰੀਬ ਵਰਗ ਦੀ ਗੱਲ ਸਿਰਫ਼ ਪੂਰੇ ਭਾਰਤ ਵਿੱਚ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਹੀ ਕਰ ਰਹੇ ਹਨ, ਜਦੋਂ ਕਿ ਬਾਕੀ ਪਾਰਟੀਆਂ ਚੁੱਪ ਹਨ। ਇਸ ਮੌਕੇ ਚਰਨਦੀਪ ਸਿੰਘ ਬਾਮ ਜ਼ਿਲ੍ਹਾ ਪ੍ਰਧਾਨ, ਸ਼ਿਵ ਕੁਮਾਰ ਸ਼ਿਵਾ ਬਲਾਕ ਪ੍ਰਧਾਨ ਮਲੋਟ, ਬਲੌਰ ਸਿੰਘ, ਜਸਪਾਲ ਸਿੰਘ ਔਲਖ, ਐਡਵੋਕੇਟ ਛਤਰਪਾਲ ਐਮ.ਸੀ, ਰਾਜ ਕੁਮਾਰ, ਲਖਵਿੰਦਰ ਸਿੰਘ ਚੰਨੂ, ਲਾਲੀ ਗਗਨੇਜਾ ਐਮ.ਸੀ, ਸੋਨੂੰ ਡਾਵਰ, ਲੱਖਾ ਸੇਖੂ, ਸੋਨੀ ਸਾਹਿਬ, ਸੌਰਵ ਸੋਸ਼ਲ ਮੀਡੀਆ ਇੰਚਾਰਜ ਮਲੋਟ ਤੇ ਹੋਰ ਸੈਂਕੜੇ ਵਰਕਰ ਮੌਜੂਦ ਸਨ।
Author: Malout Live