ਮਲੋਟ ਦੇ ਬਸ ਸਟੈਂਡ ਨੂੰ ਸ਼ਹਿਰ ਦੇ ਨਜਦੀਕ ਬਣਾਉਣ ਲਈ ਵਿਚਾਰ ਚਰਚਾ ਸੰਬੰਧੀ ਕੀਤੀ ਗਈ ਮੀਟਿੰਗ

ਮਲੋਟ ਦੇ ਬਸ ਸਟੈਂਡ ਨੂੰ ਸ਼ਹਿਰ ਦੇ ਨਜਦੀਕ ਬਣਾਉਣ ਲਈ ਮਲੋਟ ਵਿਖੇ ਇੱਕ ਮੀਟਿੰਗ ਰੱਖੀ ਗਈ। ਮੀਟਿੰਗ ਵਿੱਚ ਚਰਚਾ ਕੀਤੀ ਗਈ ਕਿ ਮਲੋਟ ਦਾ ਬੱਸ ਸਟੈਂਡ ਉੱਚ ਤਕਨੀਕ ਨਾਲ ਸ਼ਹਿਰ ਦੇ ਨੇੜਲੇ ਖੇਤਰ ਵਿੱਚ ਹੀ ਬਣਾਇਆ ਜਾਵੇ।

ਮਲੋਟ : ਜਿਲ੍ਹਾ ਕਾਂਗਰਸ ਪਾਰਟੀ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਅਤੇ ਨਗਰ ਕੌਂਸਲ ਮਲੋਟ ਦੇ ਪ੍ਰਧਾਨ ਸ. ਸ਼ੁਭਦੀਪ ਸਿੰਘ ਬਿੱਟੂ ਦੀ ਅਗਵਾਈ ਹੇਠ ਪਾਰਟੀ ਦੇ ਸੀਨੀਅਰ ਆਗੂ ਸ਼੍ਰੀ ਨੱਥੂ ਰਾਮ ਗਾਂਧੀ ਸਾਬਕਾ ਪ੍ਰਧਾਨ, ਸ਼੍ਰੀ ਨਰਸਿੰਗ ਦਾਸ ਚਲਾਨਾ ਚੇਅਰਮੈਨ ਵਪਾਰ ਮੰਡਲ, ਸ਼੍ਰੀ ਸ਼ਿਵ ਕੁਮਾਰ ਸ਼ਿਵਾ ਬਲਾਕ ਪ੍ਰਧਾਨ ਕਾਂਗਰਸ ਪਾਰਟੀ, ਸ਼੍ਰੀ ਬਲਕਾਰ ਸਿੰਘ ਔਲਖ ਜਨਰਲ ਸਕੱਤਰ ਜਿਲ੍ਹਾ ਕਾਂਗਰਸ ਕਮੇਟੀ, ਐਡਵੋਕੇਟ ਵਿਕਾਸ ਸੇਤੀਆ, ਸ਼੍ਰੀ ਪੂਰਨ ਚੰਦ ਐਮ.ਸੀ, ਸ਼੍ਰੀ ਜਤਿੰਦਰ ਅਹੂਜਾ ਸਾਬਕਾ ਐਮ.ਸੀ, ਸ਼੍ਰੀ ਸੋਨੂੰ ਡਾਵਰ ਸੀਨੀਅਰ ਆਗੂ, ਸ਼੍ਰੀ ਜਤਿੰਦਰ ਸ਼ਾਸਤਰੀ ਸੀਨੀਅਰ ਆਗੂ, ਡਾ. ਲੀਲੂ ਰਾਮ ਸੀਨੀਅਰ ਆਗੂ, ਸ਼੍ਰੀ ਸਾਹਿਲ ਮੋਂਗਾ ਸੀਨੀਅਰ ਆਗੂ, ਸ਼੍ਰੀ ਗੁਰਬੱਖਸ਼ ਸਿੰਘ ਪੱਡਾ ਅਤੇ ਸ਼੍ਰੀ ਬੇਅੰਤ ਸਿੰਘ ਕਰਵਾਈਵਾਲਾ ਵਿੱਚਕਾਰ ਜਰੂਰੀ ਮੀਟਿੰਗ ਹੋਈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਲੋਟ ਦਾ ਜੋ ਬੱਸ ਸਟੈਂਡ ਸ਼ਹਿਰ ਤੋਂ ਬਾਹਰ ਲਿਜਾਣ ਦੀ ਚਰਚਾ ਚੱਲ ਰਹੀ ਹੈ, ਇਸ ਸੰਬੰਧੀ ਅਸੀਂ ਮੰਗ ਕਰਦੇ ਹਾਂ ਕਿ ਮਲੋਟ ਦਾ ਬੱਸ ਸਟੈਂਡ ਉੱਚ ਤਕਨੀਕ ਨਾਲ ਸ਼ਹਿਰ ਦੇ ਨੇੜਲੇ ਖੇਤਰ ਵਿੱਚ ਹੀ ਬਣਾਇਆ ਜਾਵੇ ਜੇਕਰ ਇਸ ਬੱਸ ਸਟੈਂਡ ਨੂੰ ਸਰਕਾਰ ਸ਼ਹਿਰ ਤੋਂ ਬਾਹਰ ਦੂਰ ਏਰੀਏ ਵਿੱਚ ਸ਼ਿਫਟ ਕਰਦੀ ਹੈ ਤਾਂ ਸ਼ਹਿਰ ਦੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਕਰਕੇ ਸੁਵਿਧਾ ਅਤੇ ਸਹੂਲਤ ਨੂੰ ਮੁੱਖ ਰੱਖਦੇ ਹੋਏ ਬੱਸ ਸਟੈਂਡ ਮਲੋਟ ਸ਼ਹਿਰ ਦੇ ਸਭ ਤੋਂ ਜਿਆਦਾ ਨਜਦੀਕੀ ਏਰੀਏ ਜਿਵੇਂ ਨਵੀਂ ਦਾਣਾ ਮੰਡੀ ਵਿਖੇ ਬਣਾਇਆ ਜਾਵੇ। ਬੱਸ ਸਟੈਂਡ ਲਈ ਇਹ ਸਭ ਤੋਂ ਬਿਹਤਰੀਨ ਅਤੇ ਢੁੱਕਵੀਂ ਜਗ੍ਹਾ ਹੈ।

Author : Malout Live