ਭਾਰਤ ਵਿਕਾਸ ਪਰਿਸ਼ਦ ਮਲੋਟ ਦਾ ਸਲਾਨਾ ਪਰਿਵਾਰ ਮਿਲਨ ਸਮਾਰੋਹ ਦਾ ਬੜੇ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ ਆਯੋਜਨ

ਸ਼ਾਖਾ ਪ੍ਰਧਾਨ ਸੁਰਿੰਦਰ ਮਦਾਨ ਅਤੇ ਸੈਕਟਰੀ ਗੁਲਸ਼ਨ ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਰਤ ਵਿਕਾਸ ਪਰਿਸ਼ਦ ਦੁਆਰਾ ਸਨੇਹਿਲ ਪਰਿਵਾਰ ਮਿਲਨ ਸਮਾਰੋਹ ਦਾ ਆਯੋਜਨ ਬੜੇ ਸ਼ਾਨਦਾਰ ਤਰੀਕੇ ਨਾਲ ਪੰਚਾਇਤੀ ਧਰਮਸ਼ਾਲਾ ਵਿੱਚ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸ ਮਾਡਲ ਸਕੂਲ ਦੇ ਬੱਚਿਆਂ ਦੁਆਰਾ "ਇਤਨੀ ਸ਼ਕਤੀ ਹਮੇਂ ਦੇਨਾ ਦਾਤਾ" ਦੀ ਪ੍ਰਾਰਥਨਾ ਕਰਕੇ ਕੀਤੀ ਗਈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼ਾਖਾ ਪ੍ਰਧਾਨ ਸੁਰਿੰਦਰ ਮਦਾਨ ਅਤੇ ਸੈਕਟਰੀ ਗੁਲਸ਼ਨ ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਰਤ ਵਿਕਾਸ ਪਰਿਸ਼ਦ ਦੁਆਰਾ ਸਨੇਹਿਲ ਪਰਿਵਾਰ ਮਿਲਨ ਸਮਾਰੋਹ ਦਾ ਆਯੋਜਨ ਬੜੇ ਸ਼ਾਨਦਾਰ ਤਰੀਕੇ ਨਾਲ ਪੰਚਾਇਤੀ ਧਰਮਸ਼ਾਲਾ ਵਿੱਚ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸ ਮਾਡਲ ਸਕੂਲ ਦੇ ਬੱਚਿਆਂ ਦੁਆਰਾ "ਇਤਨੀ ਸ਼ਕਤੀ ਹਮੇਂ ਦੇਨਾ ਦਾਤਾ" ਦੀ ਪ੍ਰਾਰਥਨਾ ਕਰਕੇ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਸ਼੍ਰੀਮਤੀ ਨੀਤੂ ਬਾਂਸਲ ਅਤੇ ਡਾ. ਅਸ਼ਵਨੀ ਬਾਂਸਲ (ਪ੍ਰੋਫੈਸਰ ਮਿਮਿਟ ਕਾਲਜ, ਮਲੋਟ) ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਪਧਾਰੇ। ਭਾਰਤ ਵਿਕਾਸ ਪਰਿਸ਼ਦ ਵੱਲੋਂ ਆਯੋਜਿਤ ਇਸ ਸੰਸਕ੍ਰਿਤਿਕ ਪ੍ਰੋਗਰਾਮ ਵਿੱਚ ਪਰਿਸ਼ਦ ਪਰਿਵਾਰ ਦੇ ਬੱਚਿਆਂ, ਸ਼੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਅਤੇ ਗੋਲਡਨ ਪਬਲਿਕ ਸਕੂਲ ਦੇ ਬੱਚਿਆਂ ਦੁਆਰਾ ਰੰਗਾਰੰਗ ਸੰਸਕ੍ਰਿਤ ਪ੍ਰੋਗਰਾਮ ਪੇਸ਼ ਕੀਤਾ ਗਿਆ।

ਇਸ ਪ੍ਰੋਗਰਾਮ ਵਿੱਚ ਅਗਲੇ ਸਾਲ ਲਈ ਮਲੋਟ ਸ਼ਾਖਾ ਦੀ ਨਵੀਂ ਟੀਮ ਦੇ ਚੋਣ ਦੀ ਪ੍ਰਕਿਰਿਆ ਅਬੋਹਰ ਤੋਂ ਪਧਾਰੇ ਪਰਿਸ਼ਦ ਦੇ ਰਾਸ਼ਟਰੀ ਵਾਈਸ ਪ੍ਰਧਾਨ ਅਤੇ ਚੁਨਾਵ ਅਧਿਕਾਰੀ ਸ਼੍ਰੀ ਸੰਦੀਪ ਵਾਟਸ ਦੀ ਦੇਖਰੇਖ ਵਿੱਚ ਸੰਪੂਰਨ ਹੋਈ। ਸਾਲ 2025-26 ਲਈ ਸਰਬਸੰਮਤੀ ਨਾਲ ਪ੍ਰਧਾਨ ਦੇ ਅਹੁਦੇ ਲਈ ਧਰਮਪਾਲ ਗੂੰਬਰ, ਸਚਿਵ ਦੇ ਅਹੁਦੇ ਲਈ ਰਜਿੰਦਰ ਨਾਗਪਾਲ ਅਤੇ ਕੈਸ਼ੀਅਰ ਦੇ ਅਹੁਦੇ ਲਈ ਸੋਹਨ ਲਾਲ ਗੂੰਬਰ ਨੂੰ ਚੁਣਿਆ ਗਿਆ। ਸਟੇਜ ਸੈਕਟਰੀ ਦੀ ਭੂਮਿਕਾ ਸ਼੍ਰੀ ਰਮਨ ਪੁਰੀ ਦੁਆਰਾ ਬਖੂਬੀ ਨਿਭਾਈ ਗਈ। ਇਸ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਅਸ਼ਵਨੀ ਬਾਂਸਲ, ਸੀਨੀਅਰ ਮੈਂਬਰ ਸ਼੍ਰੀ ਪ੍ਰਕਾਸ਼ ਚੰਦ ਗੋਇਲ, ਰਾਕੇਸ਼ ਕੁਮਾਰ ਵਾਟਸ, ਮੋਹਨ ਲਾਲ ਅਰੋੜਾ (ਪ੍ਰਧਾਨ ਰਾਮਾ ਡਰਾਮਾਟਿਕ ਕਲੱਬ) ਸ਼੍ਰੀ ਜੋਗਿੰਦਰ ਵਾਟਸ ਜੋਗੀ ਅਤੇ ਸਾਰੇ ਸਟੇਟ ਤੋਂ ਆਏ ਹੋਏ ਮੈਂਬਰ ਸਾਥੀਆਂ ਦਾ ਸਵਾਗਤ ਅਤੇ ਧੰਨਵਾਦ ਸ਼ਾਖਾ ਪ੍ਰਧਾਨ ਸੁਰਿੰਦਰ ਮਦਾਨ ਦੁਆਰਾ ਕੀਤਾ ਗਿਆ। ਇਸ ਮੌਕੇ ਪਰਿਸ਼ਦ ਪਰਿਵਾਰ ਦੇ ਜਿਲ੍ਹਾ ਪ੍ਰਧਾਨ ਪ੍ਰਦੀਪ ਬੱਬਰ, ਰਜਿੰਦਰ ਪਪਨੇਜਾ, ਸ਼ਗਨ ਲਾਲ ਗੋਇਲ, ਵੇਦ ਪ੍ਰਕਾਸ਼ ਬਾਂਸਲ, ਰਿੰਕੂ ਅਨੇਜਾ, ਅਮਰ ਮੁੰਜਾਲ, ਰਾਕੇਸ਼ ਮੋਹਨ ਮੱਕੜ, ਰਜਨੀਸ਼ ਫੁਟੇਲਾ, ਵਿੱਕੀ ਨਰੂਲਾ ਚੰਦਰ ਮੋਹਨ ਸੁਥਾਰ ਅਤੇ ਮਹਿਲਾ ਮੰਡਲ ਤੋਂ ਨਿਸ਼ਾ ਅਸੀਜਾ, ਸ਼੍ਰੀਮਤੀ ਨੀਲਮ ਕੱਕੜ, ਇੰਨਾ ਵਾਟਸ, ਨੀਲਮ ਮਦਾਨ, ਊਸ਼ਾ ਭਗਤ, ਸ਼ਸ਼ੀ ਢੀਂਗੜਾ, ਸੁਨੀਤਾ ਪਪਨੇਜਾ, ਕਨੂੰ ਚਾਵਲਾ ਅਤੇ ਸਮੂਹ ਮੈਂਬਰ ਹਾਜ਼ਿਰ ਸਨ।

Author : Malout Live