ਐਪਲ ਇੰਟਰਨੈਸ਼ਨਲ ਸਕੂਲ ਦੇ ਕਿੰਡਰਗਾਰਟਨ ਡਿਪਾਰਟਮੈਂਟ ਵੱਲੋਂ ਮੋਬਾਈਲ ਦੇ ਗਲਤ ਪ੍ਰਭਾਵ ਬਾਰੇ ਕਰਵਾਈ ਗਈ ਐਕਟੀਵਿਟੀ

ਐਪਲ ਇੰਟਰਨੈਸ਼ਨਲ ਸਕੂਲ ਦੇ ਕਿੰਡਰਗਾਰਟਨ ਡਿਪਾਰਟਮੈਂਟ ਵੱਲੋਂ ਬੱਚਿਆਂ ਉੱਪਰ ਮੋਬਾਈਲ ਦੇ ਗਲਤ ਪ੍ਰਭਾਵ ਬਾਰੇ ਜਾਗਰੂਕ ਕਰਨ ਲਈ ਇੱਕ ਐਕਟੀਵਿਟੀ ਕਰਵਾਈ ਗਈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਐਪਲ ਇੰਟਰਨੈਸ਼ਨਲ ਸਕੂਲ ਦੇ ਕਿੰਡਰਗਾਰਟਨ ਡਿਪਾਰਟਮੈਂਟ ਵੱਲੋਂ ਬੱਚਿਆਂ ਉੱਪਰ ਮੋਬਾਈਲ ਦੇ ਗਲਤ ਪ੍ਰਭਾਵ ਬਾਰੇ ਜਾਗਰੂਕ ਕਰਨ ਲਈ ਇੱਕ ਐਕਟੀਵਿਟੀ ਕਰਵਾਈ ਗਈ। ਜਿਸ ਵਿੱਚ ਵਿਭਾਗ ਦੇ ਅਧਿਆਪਕਾਂ ਨੇ ਬੱਚਿਆਂ ਨੂੰ ਮੋਬਾਈਲ ਦੀ ਵਰਤੋਂ ਨਾ ਕਰਨ ਅਤੇ ਇਸਦੇ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਤੇ ਹੋਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਸਿੱਖਿਆ ਦਿੱਤੀ। 

ਇਸ ਦੌਰਾਨ ਸਕੂਲ ਪ੍ਰਿੰਸੀਪਲ ਮੈਡਮ ਮਨਦੀਪ ਪਾਲ ਢਿੱਲੋਂ ਅਤੇ ਵਾਇਸ ਪ੍ਰਿੰਸੀਪਲ ਮੈਡਮ ਸੁਖਦੀਪ ਕੌਰ ਸੇਖੋਂ ਨੇ ਐਕਟੀਵਿਟੀ ਇੰਚਾਰਜ ਅਧਿਆਪਕਾਂ ਮਿਸ. ਸਰਬਜੀਤ ਕੌਰ ਅਤੇ ਮਿਸ. ਨਿਸ਼ੂ ਨੂੰ ਇਸ ਵਿਲੱਖਣ ਤਰ੍ਹਾਂ ਦੀ ਐਕਟੀਵਿਟੀ ਦਾ ਆਯੋਜਨ ਕਰਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਸਿੱਖਿਆ ਭਰਪੂਰ ਗਤੀਵਿਧੀਆਂ ਕਰਨ ਦੀ ਤਾਕੀਦ ਕੀਤੀ।

Author : Malout Live