ਮਹਾਤਮਾ ਗਾਂਧੀ ਜੀ ਦੇ 150ਵੇ ਜਨਮ ਦਿਵਸ ਤੇ ਅਧਿਆਪਕਾ ਅਤੇ ਬੱਚਿਆਂ ਦਾ ਸਨਮਾਨ

ਮਲੋਟ:- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ 150ਵੇ ਜਨਮ ਦਿਵਸ ਨੂੰ ਸਮਰਪਿਤ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਡਾ ਸੁਨੀਲ ਅਰੋੜਾ ਮੈਡੀਕਲ ਅਫ਼ਸਰ ਮਲੋਟ ਬਤੌਰ ਮੁੱਖ ਮੁੱਖ ਮਹਿਮਾਨ ਵਜੋਂ ਸ਼ਾਮਲ, ਇਸ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾ ਨੂੰ ਸਨਮਾਨਿਤ ਕੀਤਾ ਗਿਆ, ਪੰਜਾਬੀ ਅਧਿਆਪਕਾਂ ਮੈਡਮ ਸੰਤੋਸ਼ ਕੁਮਾਰੀ ਦੀ ਅਗਵਾਈ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਪਿਛਲੇ ਦਿਨਾਂ ਵਿੱਚ ਮਹਾਤਮਾ ਗਾਂਧੀ ਜੀ ਦੇ 150ਵੇ ਜਨਮ ਦਿਵਸ ਨੂੰ ਸਮਰਪਿਤ ਗਤੀਵਿਧੀਆਂ ਕਰਵਾਈਆਂ ਗਈਆਂ ਜਿਵੇਂ ਸਕੂਲ ਵਿੱਚ ਸਕੂਲ ਵਿੱਚ ਨੁੱਕੜ ਨਾਟਕ ਕਰਵਾਇਆ ਗਿਆ, ਲੇਖ ਮੁਕਾਬਲੇ ਕਰਵਾਏ ਗਏ, ਸਵੱਛ ਭਾਰਤ ਦੀਆਂ ਪੇਟਿੰਗ ਬਣਾਈਆ ਗਈਆਂ। ਇਹਨਾਂ ਗਤੀਵਿਧੀਆਂ ਵਿਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਕੂਲ ਪ੍ਰਬੰਧਾ ਅਤੇ ਪੜ੍ਹਾਈ ਨਾਲ ਸਬੰਧਤ ਬੇਹਤਰੀਨ ਕਾਰਗੁਜ਼ਾਰੀ ਲਈ ਅਧਿਆਪਕਾ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਵਿਚ ਮੈਡਮ ਸਰੇਸ਼ਟਤਾ ਲੈਕਚਰਾਰ, ਸੁਨੀਲ ਕੁਮਾਰ ਗਲਹੋਤਰਾ ਲੈਕਚਰਾਰ, ਧਰਮਵੀਰ ਲੈਕਚਰਾਰ, ਰਾਜ ਕੁਮਾਰ ਲੈਕਚਰਾਰ, ਮੈਡਮ ਅਨੁਪਮ ਸ ਸ ਅਧਿਆਪਕਾਂ , ਰੌਸ਼ਨ ਸਿੰਘ ਸਾਇੰਸ ਅਧਿਆਪਕ, ਮੈਡਮ ਸੰਤੋਸ਼ ਕੁਮਾਰੀ ਪੰਜਾਬੀ ਅਧਿਆਪਕਾਂ, ਇਸ ਮੌਕੇ ਮੁੱਖ ਮਹਿਮਾਨ ਡਾ ਸੁਨੀਲ ਅਰੋੜਾ ਜੀ ਸਕੂਲ ਪ੍ਰਿੰਸੀਪਲ ਸ੍ਰੀ ਵਿਜੈ ਗਰਗ ਵੱਲੋਂ ਸਕੂਲ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਡਾ ਸੁਨੀਲ ਅਰੋੜਾ ਜੀ ਬਚਿਆ ਨੂੰ ਸੰਬੋਧਨ ਕਰਦਿਆਂ ਕਿਹਾ, ਇਲਾਕੇ ਦੇ ਵਿੱਚ ਪਹਿਲਾਂ ਸਕੂਲ ਹੋਵੇਗਾ ਜਿਥੇ ਬਚਿਆ ਦੀ ਪੜਾਈ ਨਾਲ ਸਬੰਧਤ ਐਨੀਆ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਉਹਨਾਂ ਬਚਿਆ ਨੂੰ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਬਾਰੇ ਕਿਹਾ ਅਤੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਬਾਰੇ ਕਿਹਾ, ਇਸ ਮੌਕੇ ਪ੍ਰਿੰਸੀਪਲ ਸ੍ਰੀ ਵਿਜੈ ਗਰਗ ਨੇ ਮੁੱਖ ਮਹਿਮਾਨ ਨੂੰ ਜੀਉਂ ਆਇਆ ਆਖਿਆ, ਸਟੇਜ ਦੀ ਕਾਰਵਾਈ ਜਸਵਿੰਦਰ ਸਿੰਘ ਡੀ ਪੀ ਈ ਨੇ ਸੰਭਾਲੀ।