ਸ਼੍ਰੀ ਮੁਕਤਸਰ ਸਾਹਿਬ ਵਿਖੇ ਚੋਰਾਂ ਨੇ ਫਰਨੀਚਰ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ

ਸ਼੍ਰੀ ਮੁਕਤਸਰ ਸਾਹਿਬ ਦੀ ਪੁਰਾਣੀ ਦਾਣਾ ਮੰਡੀ ’ਚ ਬੀਤੀ ਰਾਤ ਚੋਰਾਂ ਵੱਲੋਂ ਇੱਕ ਫਰਨੀਚਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਲਾ ਜੀ ਫਰਨੀਚਰ ਹਾਊਸ ਦੇ ਸੰਚਾਲਕ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਸੋਮਵਾਰ ਦੀ ਰਾਤ ਚੋਰ ਉਨ੍ਹਾਂ ਦੀ ਛੱਤ ਉੱਪਰ ਲੱਗਿਆ ਲੋਹੇ ਦਾ ਜਾਲ ਤੋੜ ਕੇ ਦੁਕਾਨ ਅੰਦਰ ਦਾਖਲ ਹੋਏ ਤੇ ਦੁਕਾਨ ’ਚ ਲੱਗੀ ਐਲ.ਈ.ਡੀ, ਬਾਥਰੂਮ ਵਿੱਚੋਂ ਟੂਟੀਆਂ, ਪੱਖਾ ਅਤੇ ਰਸੋਈ ’ਚ ਪਿਆ ਘਰੇਲੂ ਵਰਤੋਂ ਵਾਲਾ ਸਮਾਨ ਚੋਰੀ ਕਰਕੇ ਲੈ ਗਏ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਮੁਕਤਸਰ ਸਾਹਿਬ ਦੀ ਪੁਰਾਣੀ ਦਾਣਾ ਮੰਡੀ ਚ ਬੀਤੀ ਰਾਤ ਚੋਰਾਂ ਵੱਲੋਂ ਇੱਕ ਫਰਨੀਚਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਲਾ ਜੀ ਫਰਨੀਚਰ ਹਾਊਸ ਦੇ ਸੰਚਾਲਕ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਸੋਮਵਾਰ ਦੀ ਰਾਤ ਚੋਰ ਉਨ੍ਹਾਂ ਦੀ ਛੱਤ ਉਪਰ ਲੱਗਿਆ ਲੋਹੇ ਦਾ ਜਾਲ ਤੋੜ ਕੇ ਦੁਕਾਨ ਅੰਦਰ ਦਾਖਲ ਹੋਏ ਤੇ ਦੁਕਾਨ ਚ ਲੱਗੀ ਐਲ..ਡੀ, ਬਾਥਰੂਮ ਵਿਚੋਂ ਟੂਟੀਆਂ, ਪੱਖਾ ਤੇ ਰਸੋਈ ਚ ਪਿਆ ਘਰੇਲੂ ਵਰਤੋਂ ਵਾਲਾ ਸਮਾਨ ਚੋਰੀ ਕਰਕੇ ਲੈ ਗਏ।

ਕ੍ਰਿਸ਼ਨ ਲਾਲ ਨੇ ਦੱਸਿਆ ਕਿ ਇਸ ਘਟਨਾ ਚ ਉਸ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ। ਇਸ ਘਟਨਾ ਸਬੰਧੀ ਕ੍ਰਿਸ਼ਨ ਲਾਲ ਨੇ ਪੁਲਿਸ ਨੂੰ ਸੂਚਿਤ ਕਰਦਿਆਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਚੋਰਾਂ ਦਾ ਪਤਾ ਲਗਾਇਆ ਜਾਵੇ ਤੇ ਉਸ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ।

Author : Malout Live