ਸ਼੍ਰੀ ਮੁਕਤਸਰ ਸਾਹਿਬ ਵਿੱਚ ਇਕ ਸਮੋਸਿਆਂ ਵਾਲੀ ਦੁਕਾਨ ਤੇ 25-30 ਵਿਅਕਤੀਆਂ ਨੇ ਕੀਤੀ ਭੰਨਤੋੜ
ਸ਼੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ਫਾਟਕ ਪਾਰ ਸ਼ਹੀਦ ਭਗਤ ਸਿੰਘ ਚੌਕ ਨੇੜੇ ਸਥਿਤ ਮਸ਼ਹੂਰ ‘ਭਾਨਾ ਸਮੋਸੇ ਵਾਲਾ’ ਦੀ ਦੁਕਾਨ ’ਤੇ ਬੀਤੀ ਸ਼ਾਮ ਕਰੀਬ ਸਾਢੇ ਚਾਰ ਵਜੇ 25-30 ਨੌਜਵਾਨਾਂ ਨੇ ਆ ਕੇ ਭੰਨ-ਤੋੜ ਕੀਤੀ। ਹਮਲਾ ਇੰਨਾ ਅਚਾਨਕ ਹੋਇਆ ਕਿ ਦੁਕਾਨ ਮਾਲਕ ਤੇ ਕਰਮਚਾਰੀਆਂ ਸਮੇਤ ਆਸ-ਪਾਸ ਦੇ ਲੋਕਾਂ ’ਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ਫਾਟਕ ਪਾਰ ਸ਼ਹੀਦ ਭਗਤ ਸਿੰਘ ਚੌਕ ਨੇੜੇ ਸਥਿਤ ਮਸ਼ਹੂਰ ‘ਭਾਨਾ ਸਮੋਸੇ ਵਾਲਾ’ ਦੀ ਦੁਕਾਨ ’ਤੇ ਬੀਤੀ ਸ਼ਾਮ ਕਰੀਬ ਸਾਢੇ ਚਾਰ ਵਜੇ 25-30 ਨੌਜਵਾਨਾਂ ਨੇ ਆ ਕੇ ਭੰਨ-ਤੋੜ ਕੀਤੀ। ਹਮਲਾ ਇੰਨਾ ਅਚਾਨਕ ਹੋਇਆ ਕਿ ਦੁਕਾਨ ਮਾਲਕ ਤੇ ਕਰਮਚਾਰੀਆਂ ਸਮੇਤ ਆਸ-ਪਾਸ ਦੇ ਲੋਕਾਂ ’ਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ। ਪੀੜ੍ਹਿਤ ਦੁਕਾਨਦਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ‘ਭਾਨਾ ਸਮੋਸੇ ਵਾਲਾ’ ਨਾਮ ਨਾਲ ਦੁਕਾਨ ਚਲਾਉਣ ਵਾਲੇ ਦੁਕਾਨਦਾਰ ਭਾਨ ਚੰਦ ਦੀ ਦੁਕਾਨ ’ਤੇ ਹਮਲਾਵਰਾਂ ਨੇ ਜਿੱਥੇ ਮੇਜ਼, ਕੁਰਸੀਆਂ ਅਤੇ ਬਾਲਟੀਆਂ ਆਦਿ ਭੰਨ-ਤੋੜ ਦਿੱਤੀਆਂ, ਉੱਥੇ ਹੀ ਮੌਕੇ ’ਤੇ ਬਣਾਏ ਜਾ ਰਹੇ ਸਮੋਸੇ ਅਤੇ ਗਰਮ ਤੇਲ ਆਦਿ ਵੀ ਖਿਲਾਰ ਦਿੱਤਾ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਵਾਰਦਾਤ ਆਪਸੀ ਰੰਜਿਸ਼ ਦਾ ਨਤੀਜਾ ਹੈ। ਮੌਕੇ ’ਤੇ ਮੌਜੂਦ ਤਫ਼ਤੀਸ਼ੀ ਅਫ਼ਸਰ ਸਬ-ਇੰਸਪੈਕਟਰ ਗੁਰਦਿੱਤਾ ਸਿੰਘ ਨੇ ਦੱਸਿਆ ਕਿ ਕਰੀਬ 25 ਤੋਂ 30 ਵਿਅਕਤੀਆਂ ਨੇ ਦੁਕਾਨ ’ਤੇ ਹਮਲਾ ਕਰਕੇ ਭੰਨ-ਤੋੜ ਕੀਤੀ ਹੈ ਅਤੇ ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰਿਆਂ ’ਚ ਕੈਦ ਹੋ ਗਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਭੰਨ-ਤੋੜ ਕਰਨ ਵਾਲੇ ਕੌਣ ਹਨ ਅਤੇ ਇਸ ਪਿੱਛੇ ਕੀ ਕਾਰਨ ਹੈ। ਉਨ੍ਹਾਂ ਕਿਹਾ ਕਿ ਪੀੜ੍ਹਿਤ ਦੁਕਾਨਦਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
Author : Malout Live



