ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸਾਂਝ ਜਾਗ੍ਰਿਤੀ ਪ੍ਰੋਗਰਾਮ ਅਧੀਨ ਸਕੂਲੀ ਬੱਚਿਆਂ ਨੂੰ ਬੈਡ ਟੱਚ, ਗੁੱਡ ਟੱਚ ਬਾਰੇ ਦਿੱਤੀ ਜਾਣਕਾਰੀ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮਾਨਯੋਗ ਸ਼੍ਰੀਮਤੀ ਗੁਰਪ੍ਰੀਤ ਦਿਓ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਊਨਿਟੀ ਅਫੇਅਰ ਪੰਜਾਬ ਦੀਆਂ ਹਦਾਇਤਾਂ ਤਹਿਤ ਸ਼੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐੱਸ, ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਅਤੇ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ ਐੱਸ.ਪੀ (ਐੱਚ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਏ.ਐੱਸ.ਆਈ ਪਰਮਿੰਦਰ ਕੌਰ ਇੰਚਾਰਜ ਵੋਮੈਨ ਹੈਲਪ ਡੈਸਕ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਵੋਮੈਨਹੈਲਪ ਡੈਸਕ ਦੇ ਡੀ ਐੱਮ.ਐੱਮ.ਟੀ.ਸੀ/ਸਿਪਾਹੀ ਪ੍ਰਭਜੋਤ ਕੌਰ ਅਤੇ ਵੋਮੈਨ ਹੈੱਲਪ ਡੈਸਕ ਦੀ ਟੀਮ ਵੱਲੋਂ ਸਾਂਝ ਜਾਗ੍ਰਿਤੀ ਪ੍ਰੋਗਰਾਮ ਤਹਿਤ ਜਿਲੇ ਅੰਦਰ ਵੱਖ-ਵੱਖ ਸਕੂਲਾਂ ਵਿੱਚ ਬਾਲ ਯੋਨ ਸ਼ੋਸ਼ਣ, ਰੋਕਥਾਮ ਅਤੇ ਕਾਨੂੰਨ ਵਿੱਚ ਉਪਬੰਧ ਸੰਬੰਧੀ ਸੈਮੀਨਾਰ ਆਯੋਜਿਤ ਕੀਤੇ ਜਾ ਰਹੇ ਹਨ। ਜਿਲ੍ਹਾ ਲੈਵਲ ਤੇ ਸਥਾਪਿਤ ਵੋਮੈਨ ਹੈੱਲਪ ਡੈਸਕ ਟੀਮ ਵੱਲੋਂ ਸਾਂਝ ਜਾਗ੍ਰਿਤੀ ਪ੍ਰੋਗਰਾਮ ਤਹਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼੍ਰੀ ਮੁਕਤਸਰ ਸਾਹਿਬ ਦੇ ਸਕੂਲ ਵਿੱਚ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਮੌਕੇ ਵੋਮੈਨ ਹੈੱਲਪ ਡੈਸਕ ਦੀ ਟੀਮ ਦੀ ਸੀਨੀ. ਸਿਪਾਹੀ ਪ੍ਰਭਜੋਤ ਕੌਰ ਵੱਲੋਂ

ਇੱਕ ਖਿਡੌਣਾ ਗੁੱਡੀ ਰਾਹੀਂ ਛੋਟੇ ਬੱਚਿਆਂ ਨੂੰ ਸਰੀਰ ਦੇ ਗੁਪਤ ਅੰਗਾਂ, ਛਾਤੀ ਅਤੇ ਗੱਲਾਂ ਦੇ ਬਾਰੇ ਬੈਡ ਟੱਚ ਅਤੇ ਗੁੱਡ ਟੱਚ ਬਾਰੇ ਵਿਸ਼ੇਸ਼ ਤੌਰ ਤੇ ਜਾਗਰੂਕ ਕੀਤਾ ਗਿਆ। ਉਨ੍ਹਾਂ ਛੋਟੇ ਬੱਚਿਆਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਕੋਈ ਵਿਅਕਤੀ ਬੈਡ ਟੱਚ ਕਰ ਰਿਹਾ ਹੈ ਤਾਂ ਤੁਸੀਂ ਇਸ ਬਾਰੇ ਤੁਰੰਤ ਆਪਣੇ ਮਾਤਾ-ਪਿਤਾ ਨੂੰ ਜਾਂ ਆਪਣੇ ਸਕੂਲ ਦੇ ਅਧਿਆਪਕ ਨੂੰ ਦੱਸੋ ਤਾਂ ਜੋ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਅਤੇ ਪੁਲਿਸ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਏ.ਐੱਸ.ਆਈ ਪਰਮਿੰਦਰ ਕੌਰ ਇੰਚਾਰਜ ਵੋਮੈਨ ਹੈੱਲਪ ਡੈਸਕ ਨੇ ਛੋਟੇ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਤੁਹਾਨੂੰ ਕੋਈ ਅਣਜਾਣ ਵਿਅਕਤੀ ਕੁੱਝ ਖਾਣ ਨੂੰ ਦੇਵੇ ਤਾਂ ਬਿਲਕੁੱਲ ਵੀ ਨਹੀਂ ਖਾਣਾ ਜਾਂ ਕੋਈ ਅਣਜਾਣ ਵਿਅਕਤੀ ਤੁਹਾਨੂੰ ਕੋਈ ਖਾਲੀ ਜਗ੍ਹਾ ਤੇ ਲੈ ਕੇ ਜਾਵੇ ਉਸ ਨਾਲ ਨਹੀਂ ਜਾਣਾ ਅਤੇ ਤੁਰੰਤ ਹੀ ਇਸ ਦੀ ਜਾਣਕਾਰੀ ਤੁਸੀਂ ਆਪਣੇ ਮਾਤਾ ਪਿਤਾ ਨੂੰ ਜਾਂ ਆਪਣੇ ਅਧਿਆਪਕ ਨੂੰ ਦਿਓ। ਇਸ ਮੌਕੇ ਸਕੂਲੀ ਵਿਦਿਆਰਥੀਆਂ ਨੂੰ ਪੁਲਿਸ ਚਿਲਡਰਨ ਹੈਲਪਲਾਈਨ ਨੰਬਰ 1098 , ਹੈਲਪ ਲਾਈਨ ਨੰਬਰ 112 ਬਾਰੇ ਵੀ ਜਾਣਕਾਰੀ ਦਿੱਤੀ ਗਈ। Author: Malout Live