ਆਯੂਸ਼ਮਾਨ-ਭਵ ਮੁਹਿੰਮ ਅਧੀਨ 6 ਅਕਤੂਬਰ 2023 ਨੂੰ CHC ਆਲਮਵਾਲਾ ਵਿਖੇ ਲਗਾਇਆ ਜਾਵੇਗਾ ਮੈਗਾ ਜਿਲ੍ਹਾ ਸਿਹਤ ਮੇਲਾ: ਡਿਪਟੀ ਕਮਿਸ਼ਨਰ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਰਕਾਰ ਵੱਲੋਂ 17 ਅਗਸਤ ਤੋਂ 2 ਅਕਤੂਬਰ 2023 ਤੱਕ ਵਿਸ਼ੇਸ਼ ਆਯੂਸ਼ਮਾਨ-ਭਵ ਮੁਹਿੰਮ ਚਲਾਈ ਜਾ ਰਹੀ ਹੈ, ਇਸ ਮੁਹਿੰਮ ਦੀ ਸ਼ੁਰੂਆਤ ਦੀ ਆਨਲਾਈਨ ਲਾਚਿੰਗ 13 ਸਤੰਬਰ 2023 ਨੂੰ ਦੇਸ਼ ਦੇ ਰਾਸ਼ਟਰਪਤੀ ਮਾਣਯੋਗ ਦ੍ਰੋਪਦੀ ਮੁਰਮੂ ਵੱਲੋਂ ਕੀਤੀ ਗਈ ਸੀ। ਇਸ ਸੰਬੰਧ ਵਿੱਚ ਡਾ. ਰੂਹੀ ਦੁੱਗ ਆਈ.ਏ.ਐੱਸ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮੁਹਿੰਮ ਤਹਿਤ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਆਲਮਵਾਲਾ ਦੇ ਕਮਿਊਨਟਰੀ ਹੈੱਲਥ ਸੈਂਟਰ ਵਿਖੇ 6 ਅਕਤੂਬਰ 2023 ਨੂੰ ਮੈਗਾ ਜਿਲ੍ਹਾ ਪੱਧਰੀ ਸਿਹਤ ਮੇਲਾ ਲਗਾਇਆ ਜਾ ਰਿਹਾ ਹੈ। ਇਸ ਮੈਗਾ ਸਿਹਤ ਮੇਲੇ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਸ਼ਾਮਿਲ ਹੋਣਗੇ ਅਤੇ ਹਰ ਤਰ੍ਹਾਂ ਦੀਆਂ ਬੀਮਾਰੀਆਂ ਮੁਫਤ ਚੈੱਕਅੱਪ ਅਤੇ ਇਲਾਜ ਕੀਤਾ ਜਾਵੇਗਾ। ਸਿਹਤ ਮੇਲੇ ਦੌਰਾਨ ਹਰ ਤਰ੍ਹਾਂ ਦੇ ਲੈਬ ਟੈਸਟ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਆਯੂਸ਼ਮਾਨ-ਭਵ ਪ੍ਰੋਗਰਾਮ 17 ਸਤੰਬਰ ਤੋਂ 2 ਅਕਤੂਬਰ 2023 ਤੱਕ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਲੋਕਾਂ ਦੇ ਆਯੂਸ਼ਮਾਨ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਉਣੇ,
ਲੋਕਾਂ ਦੀਆਂ ਆਭਾ ਆਈਡੀ`ਜ ਬਣਾਉਣੀਆਂ, ਐੱਨ.ਸੀ.ਡੀ ਕੈਂਪ ਲਗਾ ਕੇ ਲੋਕਾਂ ਦੀ ਬੀਮਾਰੀਆਂ ਦਾ ਇਲਾਜ ਕਰਨਾ, ਖੂਨਦਾਨ ਕੈਂਪ ਲਗਾਉਣੇ ਸ਼ਾਮਿਲ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਖੂਨਦਾਨ ਕਰਨ, ਅੰਗਦਾਨ ਕਰਨ ਅਤੇ ਟੀ.ਬੀ ਦੇ ਖਾਤਮੇ ਸੰਬੰਧੀ ਜਾਗਰੂਕ ਕੀਤਾ ਜਾਵੇਗਾ। ਲੋਕਾਂ ਨੂੰ ਮਰੀਜਾਂ ਦੀ ਸਹੀ ਤਰ੍ਹਾਂ ਦੇਖਭਾਲ ਅਤੇ ਉਨ੍ਹਾਂ ਨੂੰ ਇਨਫੈਕਸ਼ਨ ਤੋਂ ਬਚਾਉਣ ਸੰਬੰਧੀ ਮਰੀਜਾਂ ਦੀ ਸੁਰੱਖਿਆ ਸੰਬੰਧੀ ਵੀ ਜਾਗਰੂਕ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਅਨੁਸਾਰ ਇਸ ਮੁਹਿੰਮ ਦੌਰਾਨ ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਗਰਾਮ ਆਯੂਸ਼ਮਾਨ ਸਭਾਵਾਂ ਆਯੋਜਿਤ ਕੀਤੀਆਂ ਜਾਣਗੀਆਂ, ਜਿਸ ਵਿੱਚ ਲੋਕਾਂ ਨੂੰ ਅਯੂਸ਼ਮਾਨ ਕਾਰਡ ਬਣਾਉਣ ਦੀ ਸਹੂਲਤ ਦੇ ਨਾਲ ਨਾਲ ਆਯੂਸ਼ਮਾਨ ਕਾਰਡ ਫਾਇਦਿਆਂ ਬਾਰੇ ਵੀ ਦੱਸਿਆਂ ਜਾਵੇਗਾ ਅਤੇ ਆਮ ਲੋਕਾਂ ਦੀਆਂ ਆਭਾ ਆਈ.ਡੀ ਬਣਾਈਆਂ ਜਾਣਗੀਆਂ ਜਿਸ ਦੀ ਮੱਦਦ ਨਾਲ ਵਿਅਕਤੀ ਕਿਤੋਂ ਵੀ ਇਲਾਜ ਕਰਵਾਏ ਉਸ ਦਾ ਸਾਰਾ ਰਿਕਾਰਡ ਆਨਲਾਈਨ ਰਹੇਗਾ, ਉਹ ਸਮੇਂ ਸਮੇਂ ਤੇ ਅਪਣੇ ਇਲਾਜ ਬਾਰੇ ਜਾਣਕਾਰੀ ਲੈ ਸਕੇਗਾ ਕਿ ਉਸਨੂੰ ਕੀ ਇਲਾਜ ਮਿਲ ਰਿਹਾ। ਲੋਕਾਂ ਨੂੰ ਹਰ ਪਿੰਡ ਵਿੱਚ ਹੈੱਲਥ ਅਤੇ ਵੈਲਨੈੱਸ ਸੈਂਟਰ ਪੱਧਰ ਤੇ ਸਿਹਤ ਮੇਲੇ ਲਗਾਕੇ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਮੁਫਤ ਸਿਹਤ ਸੇਵਾਵਾਂ ਅਤੇ ਸਕੀਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ। Author: Malout Live