ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਮਲੋਟ ਵੱਲੋਂ ਲਗਾਏ ਖੂਨਦਾਨ ਕੈਂਪ ਵਿੱਚ 115 ਯੂਨਿਟ ਖੂਨਦਾਨ ਕੀਤਾ

ਮਲੋਟ: ਸੰਤ ਨਿਰੰਕਾਰੀ ਮਿਸ਼ਨ ਦੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਸੰਤ ਨਿਰੰਕਾਰੀ ਸਤਿਸੰਗ ਭਵਨ ਮਲੋਟ ਵਿਖੇ ਅੱਜ ਇੱਕ ਵਿਸ਼ਾਲ ਖੂਨਦਾਨ ਕੈਂਪ ਸੰਤ ਨਿਰੰਕਾਰੀ ਚੈਰੀਟੇਬਲ ਫਾਊਡੇਂਸ਼ਨ, ਬਰਾਂਚ ਮਲੋਟ ਵੱਲੋ ਆਯੋਜਿਤ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਜੋਨਲ ਇੰਚਾਰਜ ਸ਼੍ਰੀ ਐੱਨ.ਐੱਸ ਗਿੱਲ ਵੱਲੋ ਕੀਤਾ ਗਿਆ। ਇਸ ਮੌਕੇ ਜੋਨਲ ਇੰਚਾਰਜ ਦੁਆਰਾ ਦੱਸਿਆ ਗਿਆ ਕਿ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਅਕਸਰ ਹੀ ਸਮਾਜ ਸੇਵਾ ਦੇ ਕੰਮ ਜਿਵੇ ਕਿ ਖੂਨਦਾਨ ਕੈਂਪ, ਸਫਾਈ ਅਭਿਆਨ, ਰੁੱਖ ਲਗਾਓ ਮੁਹਿੰਮ-ਵਨ ਨੈੱਸ ਵਣ, ਕੁਦਰਤੀ ਆਫਤਾਂ ਤੋਂ ਬਚਾਓ ਕਾਰਜ, ਵੈਕਸੀਨੇਸ਼ਨ ਕੈਪ, ਕੋਰੋਨਾ ਟਰੀਟਮੈਂਟ ਸੈਂਟਰ,

ਲੋੜਵੰਦਾਂ ਨੂੰ ਰਾਸ਼ਨ ਕਿੱਟਸ ਵਿਤਰਣ ਆਦਿ ਮਨੁੱਖਤਾ ਦੀ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਦਿੱਤਾ ਜਾ ਰਿਹਾ ਹੈ। ਇਸ ਲੜੀ ਤਹਿਤ ਬੀਤੇ ਦਿਨ ਐਂਤਵਾਰ ਨੂੰ ਸਵੇਰੇ 10 ਵਜੇ ਤੋ ਦੁਪਹਿਰ 2.00 ਵਜੇ ਤੱਕ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਲੱਗਭਗ 135 ਸ਼ਰਧਾਲੂਆਂ ਵੱਲੋਂ ਰਜਿਸਟਰੇਸ਼ਨ ਕਰਵਾਈ ਗਈ ਅਤੇ 115 ਯੂਨਿਟ ਖੂਨਦਾਨ ਕੀਤਾ ਗਿਆ। ਇਸ ਮੌਕੇ ਮਲੋਟ ਬਰਾਂਚ ਦੇ ਚੈਰੀਟੇਬਲ ਫਾਊਡੇਸ਼ਨ ਇੰਚਾਰਜ ਸ਼੍ਰੀ ਪ੍ਰਦੀਪ ਧੀਂਗੜਾ, ਸ਼੍ਰੀ ਪਰਮਜੀਤ ਸਿੰਘ ਸੰਚਾਲਕ ਅਤੇ ਪ੍ਰਬੰਧਕੀ ਕਮੇਟੀ ਮੈਂਬਰਜ ਸ਼੍ਰੀਮਤੀ ਸਵਾਤੀ ਸਿੰਗਲਾ, ਸ਼੍ਰੀ ਪਾਲਾ ਸਿੰਘ ਅਤੇ ਸ਼੍ਰੀਮਤੀ ਨੀਲਮ ਰਾਣੀ ਅਤੇ ਸੇਵਾਦਲ ਅਧਿਕਾਰੀ ਸ਼੍ਰੀਮਤੀ ਰਾਕੇਸ਼ ਰਾਣੀ ਅਤੇ ਗੁਰਮੀਤ ਪਾਲ ਦੁਆਰਾ ਸਭ ਨੂੰ ਜੀ ਆਇਆ ਕੀਤਾ ਗਿਆ ਅਤੇ ਮਨੁੱਖਤਾ ਦੀ ਭਲਾਈ ਲਈ ਸਭ ਦੇ ਯੋਗਦਾਨ ਲਈ ਧੰਨਵਾਦ ਕੀਤਾ ਗਿਆ।

Author: Malout Live