ਗਿੱਦੜਬਾਹਾ ਦੇ ਵਿਧਾਇਕ ਅਤੇ ਨਿਊ ਦੀਪ ਦੇ ਮਾਲਕ ਡਿੰਪੀ ਢਿੱਲੋਂ ਨੇ ਫਰੀਦਕੋਟ ਬੱਸ ਹਾਦਸੇ ਦੇ ਦਿੱਤਾ ਬਿਆਨ

ਗਿੱਦੜਬਾਹਾ ਦੇ ਵਿਧਾਇਕ ਅਤੇ ਨਿਊ ਦੀਪ ਟਰਾਂਸਪੋਰਟ ਦੇ ਮਾਲਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਬਿਆਨ ਦਿੰਦਿਆਂ ਕਿਹਾ ਕਿ ਸਾਡੀ ਇੱਕ ਬੱਸ ਜੋ ਫਰੀਦਕੋਟ ਵਿਖੇ ਦੁਰਘਟਨਾ ਦਾ ਸ਼ਿਕਾਰ ਹੋਈ ਹੈ, ਉਹ ਬਹੁਤ ਹੀ ਅਫ਼ਸੋਸਜਨਕ ਘਟਨਾ ਸੀ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਗਿੱਦੜਬਾਹਾ ਦੇ ਵਿਧਾਇਕ ਅਤੇ ਨਿਊ ਦੀਪ ਟਰਾਂਸਪੋਰਟ ਦੇ ਮਾਲਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਬਿਆਨ ਦਿੰਦਿਆਂ ਕਿਹਾ ਕਿ ਸਾਡੀ ਇੱਕ ਬੱਸ ਜੋ ਫਰੀਦਕੋਟ ਵਿਖੇ ਦੁਰਘਟਨਾ ਦਾ ਸ਼ਿਕਾਰ ਹੋਈ ਹੈ, ਉਹ ਬਹੁਤ ਹੀ ਅਫ਼ਸੋਸਜਨਕ ਘਟਨਾ ਸੀ। ਉਨ੍ਹਾਂ ਕਿਹਾ ਕਿ ਮੈਂ ਬਹੁਤ ਦੁਖੀ ਮਨ ਨਾਲ ਸਵੀਕਾਰ ਕਰਦਾ ਹਾਂ ਕਿ ਇਹ ਹਾਦਸਾ ਸਾਡੇ ਸਟਾਫ਼ ਦੀ ਲਾਪਰਵਾਹੀ ਕਾਰਨ ਵਾਪਰਿਆ, ਜਿਸ ਵਿੱਚ ਗੰਭੀਰ ਨੁਕਸਾਨ ਹੋਇਆ।

ਇਸ ਹਾਦਸੇ ਵਿੱਚ ਜਿਨ੍ਹਾਂ ਲੋਕਾਂ ਨੂੰ ਨੁਕਸਾਨ ਹੋਇਆ ਜਾਂ ਜੋ ਵੀ ਇਸ ਦੁੱਖਦਾਇਕ ਘਟਨਾ ਨਾਲ ਪ੍ਰਭਾਵਿਤ ਹੋਏ, ਉਨ੍ਹਾਂ ਪ੍ਰਤੀ ਮੇਰੀ ਦਿਲੀ ਸੰਵੇਦਨਾ ਹੈ। ਅਸੀਂ ਆਪਣੇ ਪੱਖੋਂ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਅਜਿਹੀ ਗਲਤੀ ਨਾ ਹੋਵੇ। ਉਨ੍ਹਾਂ ਕਿਹਾ ਕਿ ਮੈਂ ਹੱਥ ਜੋੜ ਕੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਜਿਨ੍ਹਾਂ ਵੀ ਲੋਕਾਂ ਨੇ ਇਸ ਹਾਦਸੇ ਕਾਰਨ ਦੁੱਖ ਝੱਲਿਆ ਹੈ, ਉਹ ਜਲਦੀ ਠੀਕ ਹੋਣ ਅਤੇ ਆਪਣੇ ਜੀਵਨ ਵਿੱਚ ਫਿਰ ਤੋਂ ਅੱਗੇ ਵਧਣ। ਇੱਕ ਵਾਰ ਫਿਰ ਮੈਂ ਅਤੇ ਮੇਰਾ ਪੂਰਾ ਸਟਾਫ ਇਸ ਦੁੱਖਦਾਇਕ ਘਟਨਾ 'ਤੇ ਗਹਿਰੀ ਪਛਤਾਵਾ ਪ੍ਰਗਟ ਕਰਦੇ ਹਾਂ।

Author : Malout Live