ਚੰਦਰ ਮਾਡਲ ਹਾਈ ਸਕੂਲ ਮਲੋਟ 'ਚ ਉਤਸ਼ਾਹ ਨਾਲ ਮਨਾਇਆ ਹੋਲੀ ਦਾ ਤਿਉਹਾਰ

ਚੰਦਰ ਮਾਡਲ ਹਾਈ ਸਕੂਲ ਮਲੋਟ 'ਚ ਹੋਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਟਾਫ਼ ਮੈਂਬਰ ਵੀਰਪਾਲ ਕੌਰ, ਸ਼ਵੇਤਾ ਮੱਕੜ, ਜਸਮੀਨ, ਨਵਜੋਤਪ੍ਰੀਤ ਕੌਰ, ਕੰਚਨ ਰਾਣੀ, ਮੀਨੂੰ ਫੁਟੇਲਾ, ਜੋਤੀ ਕਟਾਰੀਆ, ਸਿਮਰਜੀਤ ਕੌਰ, ਪੂਜਾ ਰਾਣੀ, ਵੀਰਪਾਲ ਕੌਰ, ਪੂਜਾ ਸ਼ਰਮਾ, ਸਾਨੀਆ ਰਾਣੀ, ਕਿਰਨਦੀਪ ਕੌਰ, ਮਨਜੀਤ ਕੌਰ, ਅਮਨਦੀਪ ਕੌਰ, ਸਨੇਹਾ ਮਾਰੀਆ, ਅਮਨਦੀਪ, ਜੋਤੀ ਕਾਲੜਾ ਅਤੇ ਰੀਤੂ ਬਾਲਾ ਆਦਿ ਮੌਜੂਦ ਸਨ।

ਮਲੋਟ : ਨਿਊ ਗੋਬਿੰਦ ਨਗਰ ਮਲੋਟ ਸਥਿਤ ਚੰਦਰ ਮਾਡਲ ਹਾਈ ਸਕੂਲ 'ਚ ਡਾਇਰੈਕਟਰ-ਕਮ-ਪ੍ਰਿੰਸੀਪਲ ਚੰਦਰ ਮੋਹਣ ਸੁਥਾਰ ਅਤੇ ਮੁੱਖ ਅਧਿਆਪਕਾ ਸ੍ਰੀਮਤੀ ਰਜਨੀ ਸੁਥਾਰ ਦੀ ਅਗਵਾਈ ਵਿੱਚ ਹੋਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਡਾਇਰੈਕਟਰ-ਕਮ-ਪ੍ਰਿੰਸੀਪਲ ਚੰਦਰ ਮੋਹਣ ਸੁਥਾਰ ਨੇ ਵਿਦਿਆਰਥੀਆਂ ਨੂੰ ਹੋਲੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ 'ਹੋਲੀ' ਦਾ ਤਿਉਹਾਰ ਸਾਡੇ ਦੇਸ਼ ਦਾ ਪੁਰਾਤਨ ਤਿਉਹਾਰ ਹੈ, ਇਸ ਤਿਉਹਾਰ ਦੀ ਪੁਰਾਤਨ ਪਰੰਪਰਾ ਨੂੰ ਸਮਝਦੇ ਹੋਏ ਸਾਨੂੰ ਇਹ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਕੋਈ ਵੀ ਤਿਉਹਾਰ ਅਸੀਂ ਸਾਥੀ ਵਿਦਿਆਰਥੀ ਦੀ ਪੜ੍ਹਾਈ ਵਿੱਚ ਚਾਹੀਦੀ ਸਮੱਗਰੀ ਦੀ ਮੱਦਦ ਕਰਕੇ ਵੀ ਤਿਉਹਾਰ ਮਨਾ ਸਕਦੇ ਹਾਂ। ਸਾਡਾ ਕਰੱਤਵ ਹੈ ਕਿ ਅਸੀਂ ਤਿਉਹਾਰਾਂ ਨੂੰ ਖੁਸ਼ੀ ਨਾਲ ਮਨਾਈਏ ਅਤੇ ਇਹਨਾਂ ਦੀ ਮਹੱਤਤਾ ਨੂੰ ਵੀ ਬਣਾਈ ਰੱਖੀਏ। ਇਸ ਮੌਕੇ ਸਟਾਫ਼ ਮੈਂਬਰ ਵੀਰਪਾਲ ਕੌਰ, ਸ਼ਵੇਤਾ ਮੱਕੜ, ਜਸਮੀਨ, ਨਵਜੋਤਪ੍ਰੀਤ ਕੌਰ, ਕੰਚਨ ਰਾਣੀ, ਮੀਨੂੰ ਫੁਟੇਲਾ, ਜੋਤੀ ਕਟਾਰੀਆ, ਸਿਮਰਜੀਤ ਕੌਰ, ਪੂਜਾ ਰਾਣੀ, ਵੀਰਪਾਲ ਕੌਰ, ਪੂਜਾ ਸ਼ਰਮਾ, ਸਾਨੀਆ ਰਾਣੀ, ਕਿਰਨਦੀਪ ਕੌਰ, ਮਨਜੀਤ ਕੌਰ, ਅਮਨਦੀਪ ਕੌਰ, ਸਨੇਹਾ ਮਾਰੀਆ, ਅਮਨਦੀਪ, ਜੋਤੀ ਕਾਲੜਾ ਅਤੇ ਰੀਤੂ ਬਾਲਾ ਆਦਿ ਮੌਜੂਦ ਸਨ।

Author : Malout Live