ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਲੱਖੇਵਾਲੀ ਦੀ ਖਿਡਾਰਨ ਗੁਣਸਾਖੀ ਦੀ ਪ੍ਰੈਕਟਿਸ ਮੈਚਾਂ ਲਈ ਚੋਣ
ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਸ਼੍ਰੀ ਮੁਕਤਸਰ ਸਾਹਿਬ ਦੀ ਹੋਣਹਾਰ ਮਹਿਲਾ ਕ੍ਰਿਕਟ ਖਿਡਾਰਨ ਗੁਣਸਾਖੀ (ਲੱਖੇਵਾਲੀ) ਦੀ ਪੰਜਾਬ ਕ੍ਰਿਕਟ ਐਸੋਸੀਏਸ਼ਨ, ਮੋਹਾਲੀ ਦੀ ਮਹਿਲਾ ਸਿਲੈਕਸ਼ਨ ਕਮੇਟੀ ਵੱਲੋਂ ਅੰਡਰ-23 ਵਰਗ ਦੇ ਪ੍ਰੈਕਟਿਸ ਮੈਚਾਂ ਲਈ ਚੋਣ ਕੀਤੀ ਗਈ ਹੈ। ਇਹ ਖਿਡਾਰਨ 22 ਤੋਂ 25 ਅਕਤੂਬਰ 2026 ਤੱਕ ਹਿਮਾਚਲ ਪ੍ਰਦੇਸ਼ ਦੇ ਊਨਾ ਵਿਖੇ ਹੋਣ ਵਾਲੇ ਪ੍ਰੈਕਟਿਸ ਮੈਚਾਂ ਵਿੱਚ ਭਾਗ ਲਵੇਗੀ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਸ਼੍ਰੀ ਮੁਕਤਸਰ ਸਾਹਿਬ ਦੀ ਹੋਣਹਾਰ ਮਹਿਲਾ ਕ੍ਰਿਕਟ ਖਿਡਾਰਨ ਗੁਣਸਾਖੀ (ਲੱਖੇਵਾਲੀ) ਦੀ ਪੰਜਾਬ ਕ੍ਰਿਕਟ ਐਸੋਸੀਏਸ਼ਨ, ਮੋਹਾਲੀ ਦੀ ਮਹਿਲਾ ਸਿਲੈਕਸ਼ਨ ਕਮੇਟੀ ਵੱਲੋਂ ਅੰਡਰ-23 ਵਰਗ ਦੇ ਪ੍ਰੈਕਟਿਸ ਮੈਚਾਂ ਲਈ ਚੋਣ ਕੀਤੀ ਗਈ ਹੈ। ਇਹ ਖਿਡਾਰਨ 22 ਤੋਂ 25 ਅਕਤੂਬਰ 2026 ਤੱਕ ਹਿਮਾਚਲ ਪ੍ਰਦੇਸ਼ ਦੇ ਊਨਾ ਵਿਖੇ ਹੋਣ ਵਾਲੇ ਪ੍ਰੈਕਟਿਸ ਮੈਚਾਂ ਵਿੱਚ ਭਾਗ ਲਵੇਗੀ। ਇਸ ਚੋਣ ਨਾਲ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਖੇਡ ਜਗਤ ਵਿੱਚ ਖੁਸ਼ੀ ਦੀ ਲਹਿਰ ਹੈ।
ਗੁਣਸਾਖੀ ਦੀ ਇਸ ਪ੍ਰਾਪਤੀ ਨੂੰ ਉਨ੍ਹਾਂ ਦੀ ਮਿਹਨਤ, ਲਗਨ ਅਤੇ ਕ੍ਰਿਕਟ ਪ੍ਰਤੀ ਸਮਰਪਣ ਦਾ ਨਤੀਜਾ ਮੰਨਿਆ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਸ਼੍ਰੀ ਮੁਕਤਸਰ ਸਾਹਿਬ ਦੇ ਸਮੂਹ ਅਹੁਦੇਦਾਰਾਂ, ਮੈਂਬਰਾਂ, ਸਿਲੈਕਟਰਾਂ ਅਤੇ ਕੋਚਾਂ ਸਮੇਤ ਕ੍ਰਿਕਟ ਤੇ ਖੇਡ ਪ੍ਰੇਮੀਆਂ ਨੇ ਖਿਡਾਰਨ ਗੁਣਸਾਖੀ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
Author : Malout Live



