ਮਲੋਟ ਨਗਰ ਕੌਂਸਲ ਦੇ ਮੁਲਾਜਮਾਂ ਵੀ ਗਏ ਦੋ ਦਿਨਾਂ ਦੀ ਹੜਤਾਲ ਤੇ
ਅੱਜ ਮਿਤੀ 21-10-2026 ਅਤੇ ਮਿਤੀ 22-10-2026 ਨੂੰ ਸਾਂਝਾ ਮੁਲਾਜਮ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਸ. ਸੁਖਚੈਨ ਸਿੰਘ ਖਹਿਰਾ ਅਤੇ ਸੰਘਰਸ਼ ਕਮੇਟੀ ਦੇ ਸੱਦੇ ਤੇ 2 ਰੋਜਾ ਸਮੂਹਿਕ ਛੁੱਟੀ ਲੈ ਕੇ ਮੁਲਾਜਮਾਂ ਵੱਲੋਂ ਹੜਤਾਲ ਦਾ ਫੈਸਲਾ ਕੀਤਾ ਗਿਆ ਹੈ। ਇਸੇ ਦੇ ਚਲਦਿਆਂ ਮਲੋਟ ਨਗਰ ਕੌਂਸਲ ਦੇ ਮੁਲਾਜਮਾਂ ਨੇ ਵੀ ਅੱਜ ਅਤੇ ਕੱਲ ਦੋ ਦਿਨਾਂ ਦੀ ਹੜਤਾਲ ਦਾ ਫੈਸਲਾ ਕੀਤਾ ਹੈ।
ਮਲੋਟ : ਅੱਜ ਮਿਤੀ 21-10-2026 ਅਤੇ ਮਿਤੀ 22-10-2026 ਨੂੰ ਸਾਂਝਾ ਮੁਲਾਜਮ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਸ. ਸੁਖਚੈਨ ਸਿੰਘ ਖਹਿਰਾ ਅਤੇ ਸੰਘਰਸ਼ ਕਮੇਟੀ ਦੇ ਸੱਦੇ ਤੇ 2 ਰੋਜਾ ਸਮੂਹਿਕ ਛੁੱਟੀ ਲੈ ਕੇ ਮੁਲਾਜਮਾਂ ਵੱਲੋਂ ਹੜਤਾਲ ਦਾ ਫੈਸਲਾ ਕੀਤਾ ਗਿਆ ਹੈ। ਇਸੇ ਦੇ ਚਲਦਿਆਂ ਮਲੋਟ ਨਗਰ ਕੌਂਸਲ ਦੇ ਮੁਲਾਜਮਾਂ ਨੇ ਵੀ ਅੱਜ ਅਤੇ ਕੱਲ ਦੋ ਦਿਨਾਂ ਦੀ ਹੜਤਾਲ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਆਪਣੀਆਂ ਜਾਇਜ ਹੱਕੀ ਮੰਗਾਂ ਜਿਵੇ ਕਿ ਬਕਾਇਆ ਰਹਿੰਦਾ ਡੀ.ਏ(60 ਪ੍ਰਤੀਸ਼ਤ), ਕੱਚੇ ਕਾਮੇ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ, ਏ.ਸੀ.ਪੀ (04-09-2014) ਸਕੀਮ ਬਹਾਲ ਕਰਨਾ ਅਤੇ
2020 ਮੁਲਾਜਮ ਮਾਰੂ ਪੱਤਰ ਆਦਿ ਜਾਇਜ ਹੱਕੀ ਮੰਗਾਂ ਦੇ ਸੰਬੰਧ ਵਿੱਚ ਨਗਰ ਕੌਸਲਾਂ/ਨਗਰ ਨਿਗਮਾਂ/ਨਗਰ ਪੰਚਾਇਤਾਂ ਦੇ ਮਿਊਂਸਪਲ ਕਾਮਿਆਂ ਵੱਲੋਂ ਇਹ ਹੜਤਾਲ ਕੀਤੀ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਨੂੰ ਪੁਰਜੋਰ ਅਪੀਲ ਹੈ ਕਿ ਮੁਲਾਜਮਾਂ ਦੀ ਉਕਤਾ ਜਾਇਜ ਹੱਕੀ ਮੰਗਾਂ ਨੂੰ ਤੁਰੰਤ ਮੰਨ ਕੇ ਅੜੀਅਲ ਰਵੱਈਆ ਤਿਆਗ ਕੇ ਮੁਲਾਜਮਾਂ ਵਿੱਚ ਫੈਲੇ ਰੋਸ਼ ਨੂੰ ਦੂਰ ਕੀਤਾ ਜਾਵੇ ਅਤੇ ਇਸ ਨਾਲ ਆਮ ਪਬਲਿਕ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਬਚਾਉਣ ਲਈ ਤੁਰੰਤ ਧਿਆਨ ਦਿੱਤਾ ਜਾਵੇ ਨਹੀਂ ਤਾਂ ਇਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
Author : Malout Live



