ਮਿਮਿਟ ਮਲੋਟ ਦੇ ਖਿਡਾਰੀਆਂ ਨੇ ਕਬੱਡੀ ਵਿੱਚ ਸੋਨ ਤਗਮੇ ਜਿੱਤ ਕੇ ਰਚਿਆ ਇਤਿਹਾਸ
ਬੀਤੇ ਦਿਨੀ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਨਾਲ ਸੰਬੰਧਿਤ 13 ਵੱਖ ਵੱਖ ਕਾਲਜਾਂ ਦੀਆਂ ਕਬੱਡੀ ਟੀਮਾਂ ਦੇ ਟੂਰਨਾਮੈਂਟ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਕਰਵਾਏ ਗਏ ਜਿੰਨਾ ਵਿੱਚ ਵੱਖ-ਵੱਖ ਟੀਮਾਂ ਨੂੰ ਹਰਾਉਂਦੇ ਹੋਏ ਮਿਮਿਟ ਮਲੋਟ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਮਲੋਟ : ਮਿਮਿਟ ਮਲੋਟ ਦੇ ਸਪੋਰਟਸ ਵਿਭਾਗ ਦੇ ਪ੍ਰੈਜੀਡੈਂਟ ਇੰਜੀਨੀਅਰ ਜਤਿੰਦਰ ਸਿੰਘ ਕਟਾਰੀਆ ਸੰਸਥਾ ਦੇ ਡੀ.ਪੀ.ਈ ਮਨਕੀਰਤ ਸਿੰਘ ਅਤੇ ਕਬੱਡੀ ਟੀਮ ਇੰਚਾਰਜ ਕਰਮਨਵੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਨਾਲ ਸੰਬੰਧਿਤ 13 ਵੱਖ ਵੱਖ ਕਾਲਜਾਂ ਦੀਆਂ ਕਬੱਡੀ ਟੀਮਾਂ ਦੇ ਟੂਰਨਾਮੈਂਟ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਕਰਵਾਏ ਗਏ ਜਿੰਨਾ ਵਿੱਚ ਵੱਖ-ਵੱਖ ਟੀਮਾਂ ਨੂੰ ਹਰਾਉਂਦੇ ਹੋਏ ਮਿਮਿਟ ਮਲੋਟ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸੰਸਥਾ ਦੇ ਰਜਿਸਟਰਾਰ ਡਾ. ਸੰਜੀਵ ਸ਼ਰਮਾ ਨੇ ਦੱਸਿਆ ਕਿ ਮਿਮਿਟ ਮਲੋਟ ਦੀ ਕਬੱਡੀ ਟੀਮ ਨੇ ਪਹਿਲੀ ਵਾਰ ਕਬੱਡੀ ਜੇਤੂ ਟਰੌਫੀ ਅਤੇ ਗੋਲਡ ਮੈਡਲ ਹਾਸਿਲ ਕੀਤਾ ਹੈl
ਇਹ ਤਦ ਹੀ ਸੰਭਵ ਹੋਇਆ ਹੈ ਜਦੋਂ ਕਬੱਡੀ ਦੇ ਖਿਡਾਰੀ ਅੱਠ ਅੱਠ ਘੰਟੇ ਲਗਾਤਾਰ ਆਪਣੇ ਕੋਚ ਗੁਰਪ੍ਰੀਤ ਸਿੰਘ ਦੀ ਰਹਿਨੁਮਾਈ ਹੇਠ ਲਗਾਤਾਰ ਮਿਹਨਤ ਅਤੇ ਲਗਨ ਨਾਲ ਪ੍ਰੈਕਟਿਸ ਕਰਦੇ ਸਨ। ਸਪੋਰਟਸ ਪ੍ਰੈਜੀਡੈਂਟ ਨੇ ਦੱਸਿਆ ਕਿ ਕਬੱਡੀ ਦੇ ਕੈਪਟਨ ਦਿਨੇਸ਼ ਮੋਹਾਲ ਅਤੇ ਸਾਰੇ ਹੀ ਟੀਮ ਮੈਂਬਰਾਂ ਨੇ ਬਹੁਤ ਵਧੀਆ ਢੰਗ ਨਾਲ ਕਬੱਡੀ ਖੇਡ ਵਿੱਚ ਪ੍ਰਦਰਸ਼ਨ ਕੀਤਾ ਜਿਸ ਦੀ ਸਲਾਘਾ ਯੂਨੀਵਰਸਿਟੀ ਦੇ ਪ੍ਰਬੰਧਕਾਂ ਵੱਲੋਂ ਵੀ ਕੀਤੀ ਗਈ। ਸਾਰੇ ਹੀ ਖਿਡਾਰੀ ਅਤੇ ਕੋਚ ਸਾਹਿਬਾਨ ਪੂਰੀ ਲਗਨ ਨਾਲ ਮਿਹਨਤ ਕਰ ਰਹੇ ਹਨ। ਜੇਤੂ ਟੀਮ ਦਾ ਸੰਸਥਾ ਵਿੱਚ ਪਹੁੰਚਣ ਤੇ ਮਿਮਿਟ ਦੇ ਡਾਇਰੈਕਟਰ, ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
Author : Malout Live



