ਮਲੋਟ ਵਿੱਚ ਫੂਡ ਸੇਫਟੀ ਟੀਮ ਨੇ ਦੁੱਧ ਅਤੇ ਨਮਕੀਨ ਦੇ ਲਏ 3 ਸੈਂਪਲ, ਪਨੀਰ ਦੇ ਸੈਂਪਲ ਲੈਣ ਤੋਂ ਵੱਟੀ ਦੂਰੀ
ਮਲੋਟ ਵਿੱਚ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਲੋਕਾਂ ਨੂੰ ਖਾਣ ਪੀਣ ਵਾਲਿਆਂ ਸੁੱਧ ਅਤੇ ਸਾਫ਼ ਸੁਥਰੀਆਂ ਵਸਤਾਂ ਲਈ ਫੂਡ ਸੇਫਟੀ ਵਿਭਾਗ ਨੇ ਮਲੋਟ ਸ਼ਹਿਰ ਵਿੱਚ 3 ਸੈਂਪਲ ਭਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿਛਲੇ ਲੰਮੇਂ ਸਮੇਂ ਤੋਂ ਸਥਾਨਕ ਲੋਕਾਂ ਅਤੇ ਸ਼ੋਸ਼ਲ ਮੀਡੀਆ ਰਾਹੀਂ ਨਕਲੀ ਪਨੀਰ ਦੇ ਵਿਕਣ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਸੀ।
ਮਲੋਟ : ਮਲੋਟ ਵਿੱਚ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਲੋਕਾਂ ਨੂੰ ਖਾਣ ਪੀਣ ਵਾਲਿਆਂ ਸੁੱਧ ਅਤੇ ਸਾਫ਼ ਸੁਥਰੀਆਂ ਵਸਤਾਂ ਲਈ ਫੂਡ ਸੇਫਟੀ ਵਿਭਾਗ ਨੇ ਮਲੋਟ ਸ਼ਹਿਰ ਵਿੱਚ 3 ਸੈਂਪਲ ਭਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿਛਲੇ ਲੰਮੇਂ ਸਮੇਂ ਤੋਂ ਸਥਾਨਕ ਲੋਕਾਂ ਅਤੇ ਸ਼ੋਸ਼ਲ ਮੀਡੀਆ ਰਾਹੀਂ ਨਕਲੀ ਪਨੀਰ ਦੇ ਵਿਕਣ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਸੀ ਅਤੇ ਇਸ ਦੀ ਜਾਂਚ ਦੀ ਵੀ ਮੰਗ ਕੀਤੀ ਜਾ ਰਹੀ ਸੀ ਤੇ ਇਨ੍ਹਾਂ ਦੇ ਸੈਂਪਲ ਭਰੇ ਜਾਣ। ਪਰ ਇਸ ਹੁਣ ਫੂਡ ਸੇਫਟੀ ਟੀਮ ਪਨੀਰ ਦੇ ਸੈਂਪਲ ਲੈਣ ਤੋਂ ਦੂਰੀ ਵੱਟਦੀ ਨਜ਼ਰ ਆ ਰਹੀ ਹੈ। ਵਿਭਾਗ ਵੱਲੋਂ ਪਹਿਲਾਂ ਵੀ ਸਮੇਂ-ਸਮੇਂ ਤੇ ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰੇ ਜਾਂਦੇ ਰਹੇ ਹਨ ਅਤੇ
ਹੁਣ ਤਿਉਹਾਰ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਵਿੱਚ ਵੱਖ-ਵੱਖ ਦੁੱਧ ਦੀਆਂ ਡੇਅਰੀਆਂ ਵਿੱਚ ਦੁੱਧ ਦੇ 2 ਸੈਂਪਲ ਅਤੇ 1 ਭੁਜੀਆ (ਨਮਕੀਨ) ਦੇ ਸੈਂਪਲ ਲੈ ਕੇ ਇਨ੍ਹਾਂ ਨੂੰ ਜਾਂਚ ਲਈ ਸਰਕਾਰੀ ਲੈਬੋਰੇਟਰੀ ਵਿੱਚ ਭੇਜਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਦੁਕਾਨਦਾਰਾਂ ਨੂੰ ਅਪੀਲ ਕੀਤੀ ਕੀ ਉਹ ਸੁੱਧ ਅਤੇ ਸਾਫ਼-ਸੁਥਰਾ ਸਮਾਨ ਹੀ ਵੇਚਣ। ਪਰ ਸਵਾਲ ਇਹ ਉਠਦਾ ਹੈ ਕਿ ਜਦ ਖਾਣ-ਪੀਣ ਵਾਲੀਆਂ ਵਸਤਾਂ ਦੀ ਸੇਫਟੀ ਲਈ ਕਾਰਵਾਈ ਕਰਨੀ ਹੈ ਤਾਂ ਸਾਰੀਆਂ ਖਾਣ-ਪੀਣ ਵਾਲੀਆਂ ਵਸਤਾਂ ਦੀ ਜਾਂਚ ਦੀ ਲੋੜ ਹੈ ਜੋ ਤਿਓਹਾਰਾਂ ਮੌਕੇ ਖਾਸ ਕਰਕੇ ਵਿਕਦੀ ਹੈ।
Author : Malout Live



