ਮਲੋਟ ਵਿੱਚ ਸਾਈਬਰ ਠੱਗਾਂ ਨੇ ਔਰਤ ਦੇ ਖਾਤੇ ਵਿੱਚੋਂ ਉਡਾਏ 2 ਲੱਖ 4 ਹਜ਼ਾਰ ਰੁਪਏ

ਮਲੋਟ ਵਿੱਚ ਸਾਈਬਰ ਠੱਗਾਂ ਵੱਲੋਂ ਇਕ ਔਰਤ ਦੇ ਖਾਤੇ ਵਿੱਚੋਂ 2 ਲੱਖ ਤੋਂ ਵੱਧ ਦੀ ਰਾਸ਼ੀ ਕਢਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਤੇ ਸਾਈਬਰ ਕਰਾਈਮ ਪੁਲਿਸ ਨੇ ਮਹਿਲਾ ਦੀ ਸ਼ਿਕਾਇਤ ਤੇ ਅਗਿਆਤ ਠੱਗ ਵਿਰੁੱਧ ਮੁਕੱਦਮਾਂ ਦਰਜ ਕੀਤਾ ਹੈ।

ਮਲੋਟ : ਮਲੋਟ ਵਿੱਚ ਸਾਈਬਰ ਠੱਗਾਂ ਵੱਲੋਂ ਇਕ ਔਰਤ ਦੇ ਖਾਤੇ ਵਿੱਚੋਂ 2 ਲੱਖ ਤੋਂ ਵੱਧ ਦੀ ਰਾਸ਼ੀ ਕਢਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਤੇ ਸਾਈਬਰ ਕਰਾਈਮ ਪੁਲਿਸ ਨੇ ਮਹਿਲਾ ਦੀ ਸ਼ਿਕਾਇਤ ਤੇ ਅਗਿਆਤ ਠੱਗ ਵਿਰੁੱਧ ਮੁਕੱਦਮਾਂ ਦਰਜ ਕੀਤਾ ਹੈ। ਸ਼ਮਸ਼ੇਰ ਕੌਰ ਪਤਨੀ ਬਲਜੀਤ ਸਿੰਘ ਵਾਸੀ ਗਲੀਨ ਵੈਲੀ ਮਲੋਟ ਨੇ ਸਾਈਬਰ ਕਰਾਈਮ ਪੁਲਸ ਨੂੰ ਸ਼ਿਕਾਇਤ ਕੀਤੀ ਹੈ ਕਿ 11 ਨਵੰਬਰ ਨੂੰ ਆਪਣੇ ਇਲਾਜ ਲਈ ਏਮਜ ਬਠਿੰਡਾ ਵਿਖੇ ਆਨਲਾਈਨ ਅਪਾਇੰਟਮੈਂਟ ਲੈਣ ਲਈ ਫੋਨ ਕੀਤਾ ਜਾ ਰਿਹਾ ਸੀ ਕਿ ਵਿੱਚ ਇੱਕ ਕਾਲ ਆਈ। ਮਹਿਲਾ ਨੇ ਜਦੋਂ ਉਸ ਨੂੰ ਕਾਲ ਕੀਤੀ ਤਾਂ ਉਸ ਨਾਮਲੂਮ ਵਿਅਕਤੀ ਨੇ ਸ਼ਮਸ਼ੇਰ ਕੌਰ ਨੂੰ 10 ਰੁਪਏ ਗੂਗਲ ਪੇਅ ਕਰਨ ਲਈ ਕਿਹਾ। ਔਰਤ ਵੱਲੋਂ 10 ਰੁਪਏ ਕੀਤੀ ਟਰਾਂਜੈਕਸ਼ਨ ਫੇਲ ਹੋ ਗਈ ਤਾਂ ਉਸ ਵਿਅਕਤੀ ਨੇ ਕਾਰਡ ਰਾਹੀਂ ਪੈਸੇ ਪਾਉਣ ਨੂੰ ਕਿਹਾ।

ਜਦੋਂ ਔਰਤ ਨੇ ਕਿਹਾ ਕਿ ਉਸ ਨੂੰ ਕਾਰਡ ਦੀ ਵਰਤੋਂ ਨਹੀਂ ਕਰਨੀ ਆਉਂਦੀ। ਮਹਿਲਾ ਨੂੰ ਸ਼ੱਕ ਪੈਣ ਤੇ ਉਸ ਨੇ ਕਿਹਾ ਕਿ ਮੈਂ ਕੋਈ ਅਪਾਇੰਟਮੈਂਟ ਨਹੀਂ ਕਰਾਉਣੀ ਅਤੇ ਵਿਅਕਤੀ ਦਾ ਨੰਬਰ ਬਲਾਕ ਕਰ ਦਿੱਤਾ। ਪਰ 14 ਨਵੰਬਰ ਨੂੰ ਔਰਤ ਤੇ ਫੋਨ ਤੇ ਮੈਸੇਜ ਆਏ ਜਿਸ ਵਿੱਚ ਵੱਖ-ਵੱਖ ਟਰਾਂਜੈਕਸ਼ਨਾਂ ਰਾਹੀਂ ਉਸ ਦੇ ਸਥਾਨਕ ਬੈਂਕ ਤੇ ਖਾਤੇ ਵਿੱਚੋਂ 2 ਲੱਖ 4 ਹਜਾਰ ਰੁਪਏ ਕਢਾ ਲਏ। ਇਸ ਮਾਮਲੇ ਤੇ ਮਹਿਲਾ ਵੱਲੋਂ ਸਾਈਬਰ ਕਰਾਈਮ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਅਗਿਆਤ ਵਿਅਕਤੀ ਵਿਰੁੱਧ ਮੁਕੱਦਮਾਂ ਦਰਜ ਕਰ ਲਿਆ।

Author : Malout Live