ਲਾਇਸੰਸੀ ਅਸਲਾ ਧਾਰਕਾਂ ਲਈ ਨਵੇਂ ਆਦੇਸ਼ ਜਾਰੀ - ਵਧੀਕ ਜਿ਼ਲ੍ਹਾ ਮੈਜਿਸਟਰੇਟ

ਸ੍ਰੀ ਮੁਕਤਸਰ ਸਾਹਿਬ:-  ਸ੍ਰੀ ਸੰਦੀਪ ਕੁਮਾਰ ਵਧੀਕ ਜਿ਼ਲ੍ਹਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ,ਗ੍ਰਹਿ ਮੰਤਰਲਾ,ਨਵੀ ਦਿੱਲੀ ਵੱਲੋਂ ਆਰਮਜ਼ ਐਕਟ 1959 ਵਿੱਚ ਸੋਧ ਕਰਦੇ ਹੋਏ ਹਦਾਇਤ ਕੀਤੀ ਹੈ ਕਿ  ਜਿ਼ਲ੍ਹੇ ਦੇ ਸਾਰੇ ਅਸਲਾ ਲਾਇਸੰਸੀ ਧਾਰਕ ਨਵੀਆਂ ਹਦਾਇਤਾਂ ਅਨੁਸਾਰ  ਆਪਣੇ ਪਾਸ ਅਸਲਾ ਲਾਇਸੰਸ ਸਿਰਫ ਦੋ ਹੀ ਰੱਖ ਸਕਦੇ ਹਨ ਅਤੇ ਤੀਸਰਾ ਅਸਲਾ ਰੱਦ  ਕਰਵਾਉਣ ਲਈ ਦਫਤਰ,ਜਿਲ੍ਹਾ ਮੈਜਿਸਟਰੇਟ,ਸ੍ਰੀ ਮੁਕਤਸਰ ਸਾਹਿਬ  ਪਾਸ ਸੰਪਰਕ ਕਰਨ ਉਪਰੰਤ  ਸੇਵਾ ਕੇਂਦਰ ਰਾਹੀਂ ਅਪਲਾਈ ਕਰਨ । ਉਹਨਾਂ ਹਦਾਇਤ ਕੀਤੀ ਕਿ  ਲਾਇਸੰਸੀ  ਆਪਣਾ ਅਸਲਾ ਵੇਚਣ ਦੀ ਮੰਨਜੂਰੀ ਪ੍ਰਾਪਤ ਕਰਕੇ ਆਪਣਾ ਲਾਇਸੰਸੀ ਅਸਲਾ ਕਿਸੇ ਵੀ ਗੰਨ ਹਾਊਸ ਜਾਂ ਵੈਲਿਡ ਅਸਲਾ ਲਾਇਸੰਸ ਧਾਰਕ ਨੂੰ ਵੇਚ ਸਕਦੇ ਹਨ, ਜਿਸ ਵੀ ਅਸਲਾ ਧਾਰਕ ਨੇ ਭਾਰਤ ਸਰਕਾਰ ਵੱਲੋਂ ਜਾਰੀ ਨਵੀਆਂ ਹਦਾਇਤਾਂ ਦੀ ਪਾਲਣਾ ਨਾ ਕੀਤੀ ਤਾਂ ਉਸ ਦੇ ਪਾਸ ਰੱਖਿਆ ਗਿਆ ਤੀਸਰਾ ਲਾਇਸੰਸੀ ਅਸਲਾ ਗੈਰ-ਕਾਨੂੰਨੀ ਸਮਝਿਆ ਜਾਵੇਗਾ ਅਤੇ ਉਸ ਲਾਇਸੰਸੀ ਦੇ ਖਿਲਾਫ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।