ਸਰਕਾਰੀ ਸਕੂਲ ਮਲੋਟ ਵਿਖੇ ਕਾਰਗਿਲ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਮਲੋਟ (ਹੈਪੀ) : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲੋਟ ਵਿਖੇ ਵਿਜੈ ਦਿਵਸ ਤੇ ਕਾਰਗਿੱਲ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਇਕ ਵਿਸ਼ੇਸ਼ ਪ੍ਰੋੋਗਰਾਮ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਮਲੋਟ ਦੇ ਸਬ ਡਿਵੀਜਨਲ ਮੈਜਿਸਟ੍ਰੇਟ ਗੋਪਾਲ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਜਦਕਿ ਉਹਨਾਂ ਨਾਲ ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ, ਸਮਾਜਸੇਵੀ ਮਨੀਸ਼ ਵਰਮਾ, ਸਕੂਲ ਕਮੇਟੀ ਚੇਅਰਮੈਨ ਲਾਲੀ ਗਗਨੇਜਾ ਅਤੇ ਪ੍ਰੈਸ ਕਲੱਬ ਮਲੋਟ ਦੇ ਪ੍ਰਧਾਨ ਗੁਰਮੀਤ ਸਿੰਘ ਮੱਕੜ ਵੀ ਹਾਜਰ ਸਨ । ਇਸ ਮੌਕੇ ਸੰਬੋਧਨ ਕਰਦਿਆਂ ਜੀ.ਓ.ਜੀ ਇੰਚਾਰਜ ਨੇ ਕਾਰਗਿੱਲ ਦੇ ਯੁੱਧ ਬਾਰੇ ਬੱਚਿਆਂ ਨੂੰ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ 20 ਸਾਲ ਪਹਿਲਾਂ ਦੇਸ਼ ਦੀ ਜਾਂਬਾਜ ਫੌਜੀਆਂ ਨੇ ਦੇਸ਼ ਦੇ ਦੁਸ਼ਮਣਾ ਨੂੰ ਖਦੇੜ ਕੇ ਵਾਪਸ ਕਾਰਗਿੱਲ ਚੌਕੀ ਤੇ ਤਿਰੰਗਾ ਲਹਿਰਾਇਆ ਸੀ । ਉਹਨਾਂ ਦੱਸਿਆ ਕਿ ਮਲੋਟ ਨੇੜਲੇ ਹਵਾਈ ਅੱਡੇ ਭਿਸੀਆਣਾ ਤੋਂ ਹੀ ਕਾਰਗਿੱਲ ਦੇ ਪਹਿਲੇ ਸ਼ਹੀਦ ਪਾਇਲਟ ਅਜੈ ਅਹੂਜਾ ਨੇ ਉਡਾਣ ਭਰੀ ਸੀ ਅਤੇ ਉਹ ਵੀ ਉਸ ਸਮੇਂ ਹਵਾਈ ਸੈਨਾ ਦੀ ਨੌਕਰੀ ਵਿਚ ਉਹਨਾਂ ਨਾਲ ਤੈਨਾਤ ਸਨ । ਚੇਅਰਮੈਨ ਲਾਲੀ ਗਗਨੇਜਾ ਨੇ ਵੀ ਬੱਚਿਆਂ ਨੂੰ ਦੇਸ਼ ਪ੍ਰੇਮ ਲਈ ਲਈ ਹੱਲਾ ਸ਼ੇਰੀ ਦਿੱਤੀ । ਐਸਡੀਐਮ ਮਲੋਟ ਗੋਪਾਲ ਸਿੰਘ ਨੇ ਕਾਰਗਿੱਲ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਬੱਚਿਆਂ ਨੂੰ ਨਸ਼ਾ ਰਹਿਤ ਜੀਵਣ ਬਤੀਤ ਕਰਨ, ਦਿੱਲ ਲਗਾ ਕੇ ਪੜਾਈ ਕਰਨ ਅਤੇ ਵਿਸ਼ੇਸ਼ ਕਰਕੇ ਚੰਗੀਆਂ ਕਿਤਾਬਾਂ ਪੜਣ ਦੀ ਪ੍ਰੇਰਨਾ ਦਿੱਤੀ । ਉਹਨਾਂ ਕਿਹਾ ਕਿ ਚੰਗਾ ਨਾਗਰਿਕ ਹੋਣਾ ਵੀ ਆਪਣੇ ਆਪ ਵਿਚ ਇਕ ਦੇਸ਼ ਪ੍ਰੇਮ ਵਾਂਗ ਹੈ ਅਤੇ ਚੰਗੇ ਨਾਗਰਿਕ ਬਣ ਕੇ ਦੇਸ਼ ਨੂੰ ਤਰੱਕੀ ਵੱਲ ਲਿਜਾਇਆ ਜਾ ਸਕਦਾ ਹੈ । ਅੰਤ ਵਿਚ 2 ਮਿੰਟ ਦੇ ਮੌਨ ਰੱਖ ਕੇ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕਰਦਿਆਂ ਰਾਸ਼ਟਰੀ ਗਾਣ ਨਾਲ ਸਮਾਪਤੀ ਕੀਤੀ ਗਈ । ਇਸ ਮੌਕੇ ਤੇ ਗੁਰਪ੍ਰੀਤ ਸਰਾਂ, ਜੰਗਬਾਜ ਸ਼ਰਮਾ ਅਤੇ ਸਕੂਲ ਦਾ ਸਮੂਹ ਸਟਾਫ ਤੇ ਬੱਚੇ ਹਾਜਰ ਸਨ ।