ਓਰੇਨ ਇੰਟਰਨੈਸ਼ਨਲ ਮਲੋਟ ਵਿਖੇ ਬੜੇ ਰੋਮਾਂਚਕ ਤਰੀਕੇ ਨਾਲ ਮਨਾਇਆ ਗਿਆ ਬਾਲ ਦਿਵਸ
ਓਰੇਨ ਇੰਟਰਨੈਸ਼ਨਲ ਮਲੋਟ ਵਿਖੇ ਡਾਇਰੈਕਟਰ ਮੁਹੱਬਤ ਬਰਾੜ ਅਤੇ ਸੈਂਟਰ ਮੈਨੇਜਰ ਰਣਦੀਪ ਕੌਰ ਦੀ ਅਗਵਾਈ ਹੇਠ ਬਾਲ ਦਿਵਸ ਮਨਾਇਆ ਗਿਆ।
ਮਲੋਟ : ਓਰੇਨ ਇੰਟਰਨੈਸ਼ਨਲ ਮਲੋਟ ਵਿਖੇ ਡਾਇਰੈਕਟਰ ਮੁਹੱਬਤ ਬਰਾੜ ਅਤੇ ਸੈਂਟਰ ਮੈਨੇਜਰ ਰਣਦੀਪ ਕੌਰ ਦੀ ਅਗਵਾਈ ਹੇਠ ਬਾਲ ਦਿਵਸ ਮਨਾਇਆ ਗਿਆ। ਇਸ ਮੌਕੇ ਸਮੂਹ ਸਟਾਫ ਅਤੇ ਸਟੂਡੈਂਟਸ ਨੇ ਮਿਲ ਕੇ ਕੇਕ ਕੱਟਿਆ ਅਤੇ Student of the year ਕੱਢਿਆ ਗਿਆ। ਇਸ ਦੌਰਾਨ ਉਸ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਦੌਰਾਨ ਸਟੂਡੈਂਟਸ ਵੱਲੋਂ ਡਾਂਸ ਅਤੇ ਭੰਗੜਾ ਕਰਕੇ ਇਸ ਦਿਨ ਨੂੰ ਬੜੇ ਚਾਅ ਨਾਲ ਮਨਾਇਆ। ਇਸ ਮੌਕੇ ਮੈਡਮ ਰਣਦੀਪ ਕੌਰ ਵੱਲੋਂ ਸਾਰੇ ਸਟੂਡੈਂਟਸ ਅਤੇ ਸਟਾਫ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।
Author : Malout Live