ਏਕਤਾ ਨਗਰ ਮਲੋਟ ਵਿੱਚ CCTV ਕੈਮਰੇ ਲਗਾਉਣ ਨੂੰ ਲੈ ਕੇ RMP ਡਾਕਟਰ ਕ੍ਰਿਸ਼ਨ ਛਾਬੜਾ ਦੀ ਹੋਈ ਕੁੱਟਮਾਰ ਦੇ ਮਾਮਲੇ ਵਿੱਚ 4 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ
ਮਲੋਟ ਦੇ ਏਕਤਾ ਨਗਰ ਵਿੱਚ CCTV ਕੈਮਰੇ ਲਗਾਉਣ ਨੂੰ ਲੈ ਕੇ RMP ਡਾਕਟਰ ਕ੍ਰਿਸ਼ਨ ਛਾਬੜਾ ਦੀ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਥਾਣਾ ਸਿਟੀ ਪੁਲਿਸ ਨੇ 4 ਵਿਅਕਤੀਆਂ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ।
ਮਲੋਟ : ਮਲੋਟ ਦੇ ਏਕਤਾ ਨਗਰ ਵਿੱਚ CCTV ਕੈਮਰੇ ਲਗਾਉਣ ਨੂੰ ਲੈ ਕੇ RMP ਡਾਕਟਰ ਕ੍ਰਿਸ਼ਨ ਛਾਬੜਾ ਦੀ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਥਾਣਾ ਸਿਟੀ ਪੁਲਿਸ ਨੇ 4 ਵਿਅਕਤੀਆਂ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ, ਜਿਕਰਯੋਗ ਹੈ ਕਿ ਇਹ ਸਾਰਾ ਮਾਮਲਾ RMP ਡਾਕਟਰ ਕ੍ਰਿਸ਼ਨ ਛਾਬੜਾ ਦੇ ਘਰ ਦੇ ਬਾਹਰ ਲੱਗੇ CCTV ਕੈਮਰੇ ਨੂੰ ਲੈ ਕੇ ਗੁਆਂਢੀਆਂ ਵੱਲੋਂ ਕੀਤੇ ਇਤਰਾਜ਼ ਕਾਰਣ ਸਾਹਮਣੇ ਆਇਆ।
ਜਿਸ ਵਿੱਚ ਕ੍ਰਿਸ਼ਨ ਛਾਬੜਾ ਅਤੇ ਉਨ੍ਹਾਂ ਦੀ ਪਤਨੀ ਵੱਲੋਂ ਕੁੱਟਮਾਰ ਦੇ ਦੋਸ਼ ਲਗਾਏ ਗਏ ਸਨ ਅਤੇ ਦੋਵੇਂ ਸਿਵਲ ਹਸਪਤਾਲ ਮਲੋਟ ਵਿਖੇ ਦਾਖਿਲ ਹੋਏ ਸਨ। ਥਾਣਾ ਸਿਟੀ ਪੁਲਿਸ ਨੇ ਇਸ ਮਾਮਲੇ ਵਿੱਚ ਜਸਪਾਲ ਸਿੰਘ, ਬੂਟਾ ਰਾਮ, ਤਰੁਣ ਅਤੇ ਇੱਕ ਹੋਰ ਦੇ ਖਿਲਾਫ ਧਾਰਾ 331,115(2), 3 (5)BNS ਦੇ ਅਧੀਨ ਮਾਮਲਾ ਦਰਜ ਕੀਤਾ ਹੈ।
Author : Malout Live



