ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਦੇ U-14 ਹੈਂਡਬਾਲ ਦੇ ਖਿਡਾਰੀ ਤਸ਼ੂ ਨਾਰੰਗ ਦੀ ਨੈਸ਼ਨਲ ਪੱਧਰ ਤੇ ਚੋਣ

ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਦੇ U-14 ਹੈਂਡਬਾਲ ਦੇ ਖਿਡਾਰੀ ਤਸ਼ੂ ਨਾਰੰਗ ਸਪੁੱਤਰ ਪਵਨ ਕੁਮਾਰ ਦੀ ਸਕੂਲੀ ਖੇਡਾਂ ਵਿੱਚ ਨੈਸ਼ਨਲ ਪੱਧਰ ਤੇ ਚੋਣ ਹੋਣ ਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਨੀਰੂ ਬਠਲਾ ਵਾਟਸ ਨੇ ਦੱਸਿਆ ਕਿ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਦੇ ਵਿਦਿਆਰਥੀ ਮੁੱਢ ਤੋਂ ਹੀ ਆਪਣੀਆਂ ਅਕਾਦਮਿਕ ਪ੍ਰਾਪਤੀਆਂ ਵਜੋਂ ਸ਼ਹਿਰ ਵਿੱਚ ਪਹਿਚਾਨੇ ਜਾਂਦੇ ਹਨ।

ਮਲੋਟ : ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਦੇ U-14 ਹੈਂਡਬਾਲ ਦੇ ਖਿਡਾਰੀ ਤਸ਼ੂ ਨਾਰੰਗ ਸਪੁੱਤਰ ਪਵਨ ਕੁਮਾਰ ਦੀ ਸਕੂਲੀ ਖੇਡਾਂ ਵਿੱਚ ਨੈਸ਼ਨਲ ਪੱਧਰ ਤੇ ਚੋਣ ਹੋਣ ਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਨੀਰੂ ਬਠਲਾ ਵਾਟਸ ਨੇ ਦੱਸਿਆ ਕਿ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਦੇ ਵਿਦਿਆਰਥੀ ਮੁੱਢ ਤੋਂ ਹੀ ਆਪਣੀਆਂ ਅਕਾਦਮਿਕ ਪ੍ਰਾਪਤੀਆਂ ਵਜੋਂ ਸ਼ਹਿਰ ਵਿੱਚ ਪਹਿਚਾਨੇ ਜਾਂਦੇ ਹਨ।

ਇੱਥੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿੱਚ ਵੀ ਮੋਹਰੀ ਬਣਾਉਣ ਵਿੱਚ ਸਕੂਲ ਹਮੇਸ਼ਾ ਯਤਨਸ਼ੀਲ ਰਿਹਾ ਹੈ। ਇਸ ਸ਼ਲਾਘਾਯੋਗ ਪ੍ਰਾਪਤੀ ਤੇ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ੍ਰੀ ਰਾਜਿੰਦਰ ਗਰਗ, ਮੈਨੇਜ਼ਰ ਸ਼੍ਰੀ ਵਿਕਾਸ ਗੋਇਲ ਅਤੇ ਸਕੂਲ ਪ੍ਰਿੰਸੀਪਲ ਨੇ ਤਸ਼ੂ ਨਾਰੰਗ, ਉਸਦੇ ਮਾਪਿਆਂ, ਫਿਜੀਕਲ ਇੰਚਾਰਜ ਰਾਹੁਲ ਸ਼ਰਮਾ, ਸ. ਸਾਹਿਬ ਸਿੰਘ ਅਤੇ ਸਕੂਲ ਦੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ।

Author : Malout Live