ਗਲਤ ਤੇ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਦੇ ਦੋਸ਼ ਹੇਠ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ 'ਤੇ ਪਰਚਾ ਦਰਜ
ਗਲਤ ਤੇ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਦੇ ਦੋਸ਼ ਹੇਠ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ 'ਤੇ ਦਿੱਲੀ ਦੇ ਸਿਵਲ ਲਾਇਨ ਥਾਣੇ ਚ ਪਰਚਾ ਦਰਜ ਹੋਇਆ ਹੈ। ਡਾਇਰੈਕਟਰ ਐਜੂਕੇਸ਼ਨ ਦੀ ਸ਼ਿਕਾਇਤ 'ਤੇ ਗੁਮਰਾਹਕੁੰਨ ਤੇ ਭੁਲੇਖਾ ਪਾਊ ਜਾਣਕਾਰੀ ਦੇਣ ਦੇ ਦੋਸ਼ 'ਚ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਕੀਤਾ ਗਿਆ ਹੈ।
ਮਲੋਟ (ਪੰਜਾਬ) : ਗਲਤ ਤੇ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਦੇ ਦੋਸ਼ ਹੇਠ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ 'ਤੇ ਦਿੱਲੀ ਦੇ ਸਿਵਲ ਲਾਇਨ ਥਾਣੇ ਚ ਪਰਚਾ ਦਰਜ ਹੋਇਆ ਹੈ। ਡਾਇਰੈਕਟਰ ਐਜੂਕੇਸ਼ਨ ਦੀ ਸ਼ਿਕਾਇਤ 'ਤੇ ਗੁਮਰਾਹਕੁੰਨ ਤੇ ਭੁਲੇਖਾ ਪਾਊ ਜਾਣਕਾਰੀ ਦੇਣ ਦੇ ਦੋਸ਼ 'ਚ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਕੀਤਾ ਗਿਆ ਹੈ।
ਦਿੱਲੀ ਦੇ ਮੰਤਰੀ ਸੂਦ ਨੇ ਕਿਹਾ ਕਿ ਕੇਜਰੀਵਾਲ ਨੇ ਇੱਕ ਟਵੀਟ 'ਚ ਕਿਹਾ ਸੀ, 'ਦਿੱਲੀ ਦੇ ਅਧਿਆਪਕਾਂ ਦੀ ਡਿਊਟੀ ਕੁੱਤਿਆਂ ਦੀ ਗਿਣਤੀ ਕਰਨ 'ਤੇ ਲਾਈ ਗਈ ਹੈ। ਉਹ ਪੜ੍ਹਾਉਣਗੇ ਜਾਂ ਕੁੱਤੇ ਗਿਣਨਗੇ।' ਇਹ ਬਿਲਕੁੱਲ ਬੇਤੁਕਾ ਬਿਆਨ ਹੈ ਅਤੇ ਸਰਕਾਰ ਕੇਜਰੀਵਾਲ ਤੇ ਸਖਤ ਕਾਰਵਾਈ ਕਰੇਗੀ। ਥਾਣਾ ਸਿਵਲ ਲਾਇਨ ਵਿੱਚ BNS ਦੀ ਧਾਰਾ 353(1) ਤੇ 192 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।
Author : Malout Live



