ਜ਼ਿਲ੍ਹਾ ਪੁਲਿਸ ਦਫ਼ਤਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ ਨਵੇਂ ਸਾਲ ਦੀ ਸ਼ੁੱਭ ਸ਼ੁਰੂਆਤ
ਨਵੇਂ ਸਾਲ ਦੀ ਆਮਦ ਮੌਕੇ ਜ਼ਿਲ੍ਹਾ ਪੁਲਿਸ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਧਾਰਮਿਕ ਸ਼ਰਧਾ ਅਤੇ ਸੇਵਾ-ਭਾਵਨਾ ਨਾਲ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਇਹ ਪਾਠ ਸ੍ਰੀ ਅਭਿਮੰਨਿਊ ਰਾਣਾ (ਆਈ.ਪੀ.ਐੱਸ) ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਸਮੂਹ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਅਤੇ ਦਫ਼ਤਰੀ ਸਟਾਫ਼ ਦੀ ਸਾਂਝੀ ਹਾਜ਼ਰੀ ਨਾਲ ਕਰਵਾਏ ਗਏ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਨਵੇਂ ਸਾਲ ਦੀ ਆਮਦ ਮੌਕੇ ਜ਼ਿਲ੍ਹਾ ਪੁਲਿਸ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਧਾਰਮਿਕ ਸ਼ਰਧਾ ਅਤੇ ਸੇਵਾ-ਭਾਵਨਾ ਨਾਲ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਇਹ ਪਾਠ ਸ੍ਰੀ ਅਭਿਮੰਨਿਊ ਰਾਣਾ (ਆਈ.ਪੀ.ਐੱਸ) ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਸਮੂਹ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਅਤੇ ਦਫ਼ਤਰੀ ਸਟਾਫ਼ ਦੀ ਸਾਂਝੀ ਹਾਜ਼ਰੀ ਨਾਲ ਕਰਵਾਏ ਗਏ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਆਦਰ-ਸਤਿਕਾਰ ਅਤੇ ਮਰਯਾਦਾ ਅਨੁਸਾਰ ਦਫ਼ਤਰ ਵਿੱਚ ਸ਼ੁਸ਼ੋਭਿਤ ਕੀਤਾ ਗਿਆ। ਸੁਖਮਨੀ ਸਾਹਿਬ ਦੇ ਪਾਠ ਰਾਹੀਂ ਨਵੇਂ ਸਾਲ ਦੀ ਸ਼ੁਰੂਆਤ ਕਰਦਿਆਂ ਸਰਬੱਤ ਦੇ ਭਲੇ, ਅਮਨ-ਸ਼ਾਂਤੀ, ਭਾਈਚਾਰੇ ਦੀ ਮਜ਼ਬੂਤੀ ਲਈ ਅਰਦਾਸ ਕੀਤੀ ਗਈ। ਇਸ ਆਯੋਜਨ ਨੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਆਤਮਿਕ ਸ਼ਾਂਤੀ, ਨੈਤਿਕਤਾ ਅਤੇ ਸੇਵਾ-ਭਾਵਨਾ ਸਾਹਿਤ ਆਪਣੀ ਹਾਜ਼ਰੀ ਲਗਵਾਈ। ਪਾਠ ਉਪਰੰਤ ਅੰਮ੍ਰਿਤਮਈ ਕੀਰਤਨ ਦਾ ਆਯੋਜਨ ਹੋਇਆ, ਜਿਸ ਦੌਰਾਨ ਗੁਰਬਾਣੀ ਦੇ ਸ਼ਬਦਾਂ ਨੇ ਸਾਰੇ ਮਾਹੌਲ ਨੂੰ ਆਤਮਿਕ ਰੌਸ਼ਨੀ ਨਾਲ ਭਰ ਦਿੱਤਾ।
ਕੀਰਤਨ ਸਮਾਪਤੀ ਉਪਰੰਤ ਪਾਠੀ ਸਿੰਘਾਂ ਅਤੇ ਕੀਰਤਨ ਕਰਨ ਆਏ ਸਿੰਘਾਂ ਨੂੰ ਸਿਰੋਪਾਉ ਭੇਟ ਕੀਤੇ ਗਏ। ਇਸ ਮੌਕੇ ਸਾਰਿਆਂ ਨੇ ਗੁਰਮਤਿ ਉਪਦੇਸ਼ਾਂ ਤੋਂ ਪ੍ਰੇਰਨਾ ਲੈਂਦਿਆਂ ਨਵੇਂ ਸਾਲ ਵਿੱਚ ਪਿਛਲੇ ਸਾਲ ਨਾਲੋਂ ਹੋਰ ਵੀ ਜਿਆਦਾ ਵਧੀਆ ਡਿਊਟੀ ਅਤੇ ਲੋਕ ਸੇਵਾ ਕਰਨ ਦਾ ਕਿਹਾ। ਸੁਖਮਨੀ ਸਾਹਿਬ ਦੇ ਪਾਠ ਦੌਰਾਨ ਇਹ ਵੀ ਉਚਾਰਨ ਕੀਤਾ ਗਿਆ ਕਿ ਪਿਛਲੇ ਸਾਲ ਨਾਲੋ ਵੀ ਜਿਆਦਾ ਨਵਾਂ ਸਾਲ ਪੁਲਿਸ ਵਿਭਾਗ ਲਈ ਜਨਤਾ-ਮਿੱਤਰ ਪੁਲਿਸਿੰਗ, ਕਾਨੂੰਨ-ਵਿਵਸਥਾ ਦੀ ਮਜ਼ਬੂਤੀ, ਨਸ਼ਿਆਂ ਅਤੇ ਅਪਰਾਧਾਂ ਖ਼ਿਲਾਫ਼ ਸਖ਼ਤ ਪਰ ਨਿਆਂਪੂਰਕ ਕਾਰਵਾਈ ਅਤੇ ਲੋਕਾਂ ਨਾਲ ਭਰੋਸੇ ਦੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਸਾਲ ਬਣੇ। ਇਸ ਪਾਵਨ ਮੌਕੇ ਸ਼੍ਰੀ ਬਚਨ ਸਿੰਘ ਡੀ.ਐੱਸ.ਪੀ (ਸ੍ਰੀ ਮੁਕਤਸਰ ਸਾਹਿਬ), ਸ਼੍ਰੀ ਹਰਜੀਤ ਸਿੰਘ ਡੀ.ਐੱਸ.ਪੀ (CAW &C), ਸ਼੍ਰੀ ਅੰਗਰੇਜ਼ ਸਿੰਘ ਡੀ.ਐੱਸ.ਪੀ (ਮਲੋਟ), ਸ਼੍ਰੀ ਰਸ਼ਪਾਲ ਸਿੰਘ ਡੀ.ਐੱਸ.ਪੀ (ਡੀ), ਸ੍ਰੀ ਹਰਬੰਸ ਸਿੰਘ ਡੀ.ਐੱਸ.ਪੀ (ਲੰਬੀ) ਤੋਂ ਇਲਾਵਾ ਸਮੂਹ ਐੱਸ.ਐਚ.ਓ ਸਾਹਿਬਾਨ, ਰੀਡਰ ਐੱਸ.ਐੱਸ.ਪੀ ਇੰਸਪੈਕਟਰ ਰਮਨਦੀਪ ਕੌਰ, ਹੈੱਡ ਕਲਰਕ ਏ.ਐੱਸ.ਆਈ ਸੰਜੀਵ ਕੁਮਾਰ, ਓ.ਐੱਸ.ਆਈ ਲਵਪ੍ਰੀਤ ਸਿੰਘ, ਹਵਲਦਾਰ ਗੁਰਪ੍ਰੀਤ ਸਿੰਘ ਅਤੇ ਹੋਰ ਦਫ਼ਤਰੀ ਸਟਾਫ਼ ਵੱਡੀ ਗਿਣਤੀ ਵਿੱਚ ਹਾਜ਼ਿਰ ਰਿਹਾ।
Author : Malout Live



