ਡਾਇਨਾਸੋਰ ਵਿਨਾਸ਼ੀ ਪਸ਼ੂ ਹੁੰਦਾ ਹੈ, ਪਰ ਅਕਾਲੀ ਦਲ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣ ਵਾਲਾ ਦਲ- ਪ੍ਰੋਫੈਸਰ ਬਲਜੀਤ ਸਿੰਘ ਗਿੱਲ

ਕਾਂਗਰਸ ਪਾਰਟੀ ਦੇ ਬੁਲਾਰੇ ਪ੍ਰੋਫੈਸਰ ਬਲਜੀਤ ਸਿੰਘ ਗਿੱਲ ਅਕਾਲੀ ਦਲ ਨੂੰ ਡਾਇਨਾਸੋਰ ਨਾਲ ਮੁਕਾਬਲਾ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਆਪਣਾ ਨਾਮ ਇਸ ਦੇ ਨਾਲ ਜੋੜਨਾ ਚਾਹੀਦਾ ਹੈ ਕਿਉਂਕਿ ਡਾਇਨਾਸੋਰ ਮੂੰਹ ਵਿੱਚੋਂ ਅੱਗ ਕੱਢਣ ਵਾਲਾ ਇੱਕ ਜਾਨਵਰ ਹੈ ਤੇ ਜਿੱਥੋਂ ਦੀ ਜਾਂਦਾ ਹੈ, ਉੱਥੇ ਵਿਨਾਸ਼ ਕਰਦਾ ਜਾਂਦਾ ਹੈ।

ਮਲੋਟ : ਕਾਂਗਰਸ ਪਾਰਟੀ ਦੇ ਬੁਲਾਰੇ ਅਤੇ ਕਲਮ ਨਵੀਸ ਪ੍ਰੋਫੈਸਰ ਬਲਜੀਤ ਸਿੰਘ ਗਿੱਲ ਨੇ ਅਕਾਲੀ ਦਲ ਬਾਦਲ ਪਾਰਟੀ ਨੂੰ ਨਸੀਹਤ ਦਿੰਦਿਆਂ ਹੋਇਆ ਕਿਹਾ ਹੈ ਕਿ ਅਕਾਲੀ ਦਲ ਨੂੰ ਡਾਇਨਾਸੋਰ ਨਾਲ ਮੁਕਾਬਲਾ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਆਪਣਾ ਨਾਮ ਇਸ ਦੇ ਨਾਲ ਜੋੜਨਾ ਚਾਹੀਦਾ ਹੈ ਕਿਉਂਕਿ ਡਾਇਨਾਸੋਰ ਮੂੰਹ ਵਿੱਚੋਂ ਅੱਗ ਕੱਢਣ ਵਾਲਾ ਇੱਕ ਜਾਨਵਰ ਹੈ ਤੇ ਜਿੱਥੋਂ ਦੀ ਜਾਂਦਾ ਹੈ, ਉੱਥੇ ਵਿਨਾਸ਼ ਕਰਦਾ ਜਾਂਦਾ ਹੈ ਪਰ ਅੱਜ ਅਕਾਲੀ ਦਲ ਬਾਦਲ ਪਾਰਟੀ ਦੇ ਨੇਤਾਵਾਂ ਦੀਆਂ ਡਾਇਨਾਸੋਰ ਨਾਲ ਅਨੇਕਾਂ ਫੋਟੋਆਂ ਵਾਇਰਲ ਹੋ ਰਹੀਆਂ ਹਨ

ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿਉਂਕਿ ਅਕਾਲੀ ਦਲ ਤਾਂ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣ ਵਾਲਾ ਦਲ ਹੈ। ਇਸ ਕਰਕੇ ਮਾੜੇ ਜਾਨਵਰ ਨਾਲ ਇਸ ਦੀ ਤੁਲਨਾ ਨਹੀਂ ਕਰਨੀ ਚਾਹੀਦੀ ਜੇ ਅਕਾਲੀ ਦਲ ਅਜੇ ਵੀ ਡਾਇਨਾਸੋਰ ਨਾਲ ਆਪਣਾ ਮੇਲ ਕਰਾਉਂਦਾ ਹੈ ਤਾਂ ਅਸਲ ਵਿੱਚ, ਇਹ ਅਸਲ ਅਕਾਲੀ ਦਲ ਨਹੀਂ। ਡਾਇਨਾਸੋਰ ਦੀ ਦੂਸਰੀ ਨਸਲ ਹੈ ਜੋ ਕਿ ਪੰਜਾਬ ਦਾ ਵਿਨਾਸ ਸੋਚੇਗੀ।

Author : Malout Live