ਡੀ. ਏ. ਵੀ. ਕਾਲਜ, ਮਲੋਟ ਵਿੱਚ ਸਲੋਗਨ ਲੇਖਣ ਅਤੇ ਲੋਗੋ ਡਿਜ਼ਾਈਨ ਮੁਕਾਬਲੇ ਦਾ ਆਯੋਜਨ
ਮਲੋਟ :- ਡੀ.ਏ.ਵੀ. ਕਾਲਜ, ਮਲੋਟ ਦੇ ਬੋਟਨੀ ਅਤੇ ਜੂਲੋਜੀ ਵਿਭਾਗ ਨੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਯੋਗ ਅਗਵਾਈ ਹੇਠ ਅਦਿਤੀ ਸ਼ਰਮਾ ਅਤੇ ਵਰਿੰਦਰ ਸਿੰਘ ਦੇ ਸਹਿਯੋਗ ਨਾਲ ‘ਨਸ਼ਾਖੋਰੀ ਅਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ’ ਤੇ ਸਲੋਗਨ ਲੇਖਣ ਅਤੇ ਲੋਗੋ ਡਿਜ਼ਾਈਨ ਦੇ ਆਨਲਾਈਨ ਮੁਕਾਬਲੇ ਕਰਵਾਏ। ਸਾਰੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਇਸ ਪ੍ਰਤੀਯੋਗਤਾ ਵਿਚ ਹਿੱਸਾ ਲਿਆ ਅਤੇ ਆਪਣੀ ਰਚਨਾਤਮਕਤਾ ਪੇਸ਼ ਕੀਤੀ।
ਸ੍ਰੀ ਸੁਭਾਸ਼ ਗੁਪਤਾ, ਡਾ. ਮੁਕਤਾ ਮੁਟਨੇਜਾ, ਅਦਿਤੀ ਸ਼ਰਮਾ ਅਤੇ ਵਰਿੰਦਰ ਸਿੰਘ ਨੇ ਪ੍ਰਤੀਯੋਗਿਤਾ ਦਾ ਨਿਰਣਾ ਕੀਤਾ। ਇਸ ਮੁਕਾਬਲੇ ਵਿਚ ਰਾਜ ਲਕਸ਼ਮੀ ਬੀ.ਐੱਸ.ਸੀ. ਭਾਗ ਦੂਜਾ, ਸਮੀਖਿਆ ਭਾਗ ਦੂਜਾ ਅਤੇ ਅਮ੍ਰਿਤਪਾਲ ਭਾਗ ਤੀਜਾ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਸਮੂਹ ਭਾਗੀਦਾਰਾਂ ਅਤੇ ਦੋਵਾਂ ਵਿਭਾਗਾਂ ਨੂੰ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਅਤੇ ਗਤੀਵਿਧੀਆਂ ਵਿੱਚ ਯੋਗਦਾਨ ਪਾਉਣ ਲਈ ਵਧਾਈ ਦਿੱਤੀ।