ਜਸ਼ਨ ਬਰਾੜ ਲੱਖੇਵਾਲੀ ਦੇ ਚੇਅਰਮੈਨ ਮਾਰਕੀਟ ਕਮੇਟੀ ਮਲੋਟ ਹੋਣ ਦੀ ਖੁਸ਼ੀ ਵਿੱਚ ਅਹੁਦਾ ਸੰਭਾਲ ਸਮਾਰੋਹ ਕੱਲ੍ਹ
ਪੰਜਾਬ ਸਰਕਾਰ ਵੱਲੋਂ ਜਸ਼ਨ ਬਰਾੜ ਲੱਖੇਵਾਲੀ ਨੂੰ ਚੇਅਰਮੈਨ ਮਾਰਕੀਟ ਕਮੇਟੀ ਮਲੋਟ ਨਿਯੁਕਤ ਕੀਤਾ ਗਿਆ ਹੈ। ਜਿਸ ਦੀ ਖੁਸ਼ੀ ਵਿੱਚ ਅਹੁਦਾ ਸੰਭਾਲ ਸਮਾਰੋਹ ਕੱਲ੍ਹ 6 ਅਪ੍ਰੈਲ ਦਿਨ ਐਂਤਵਾਰ ਨੂੰ ਦਫ਼ਤਰ ਮਾਰਕੀਟ ਕਮੇਟੀ ਨਵੀਂ ਦਾਣਾ ਮੰਡੀ ਮਲੋਟ ਵਿਖੇ ਹੋਵਗਾ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਸਰਕਾਰ ਵੱਲੋਂ ਜਸ਼ਨ ਬਰਾੜ ਲੱਖੇਵਾਲੀ ਨੂੰ ਚੇਅਰਮੈਨ ਮਾਰਕੀਟ ਕਮੇਟੀ ਮਲੋਟ ਨਿਯੁਕਤ ਕੀਤਾ ਗਿਆ ਹੈ। ਜਿਸ ਦੀ ਖੁਸ਼ੀ ਵਿੱਚ ਅਹੁਦਾ ਸੰਭਾਲ ਸਮਾਰੋਹ ਕੱਲ੍ਹ 6 ਅਪ੍ਰੈਲ ਦਿਨ ਐਂਤਵਾਰ ਨੂੰ ਦਫ਼ਤਰ ਮਾਰਕੀਟ ਕਮੇਟੀ ਨਵੀਂ ਦਾਣਾ ਮੰਡੀ ਮਲੋਟ ਵਿਖੇ ਹੋਵਗਾ। ਇਸ ਮੌਕੇ ਭੋਗ ਸ਼੍ਰੀ ਸੁਖਮਨੀ ਸਾਹਿਬ ਜੀ ਸਵੇਰੇ 9:30 ਵਜੇ, ਚਾਰਜ ਸੰਭਾਲਣ ਦੀ ਰਸਮ ਸਵੇਰੇ 10:00 ਵਜੇ ਹੋਵੇਗੀ।
ਇਸ ਦੌਰਾਨ ਸ. ਹਰਚੰਦ ਸਿੰਘ ਬਰਸਟ ਚੇਅਰਮੈਨ ਮੰਡੀ ਬੋਰਡ ਸੂਬਾ ਸਕੱਤਰ ਪੰਜਾਬ, ਡਾ. ਬਲਜੀਤ ਕੌਰ ਕੈਬਨਿਟ ਮੰਤਰੀ, ਸ. ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ, ਸ. ਜਗਦੀਪ ਸਿੰਘ ਕਾਕਾ ਬਰਾੜ MLA ਸ਼੍ਰੀ ਮੁਕਤਸਰ ਸਾਹਿਬ ਅਤੇ ਸ. ਹਰਦੀਪ ਸਿੰਘ ਡਿੰਪੀ ਢਿੱਲੋਂ MLA ਗਿੱਦੜਬਾਹਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਜਸ਼ਨ ਬਰਾੜ ਲੱਖੇਵਾਲੀ (ਚੇਅਰਮੈਨ ਮਾਰਕੀਟ ਕਮੇਟੀ) ਵੱਲੋਂ ਇਲਾਕਾ ਨਿਵਾਸੀਆਂ ਨੂੰ ਇਸ ਸ਼ੁੱਭ ਮੌਕੇ ਤੇ ਪਹੁੰਚਣ ਦਾ ਹਾਰਦਿਕ ਸੱਦਾ ਦਿੱਤਾ ਗਿਆ ਹੈ।
Author : Malout Live