ਰੇਲਵੇ ਲੰਗਰ ਸੇਵਾ ਸੰਮਤੀ ਮਲੋਟ ਵਲੋਂ ਮਨਾਈ ਗਈ 101 ਧੀਆਂ ਦੀ ਲੋਹੜੀ
ਮਲੋਟ:- ਰੇਲਵੇ ਲੰਗਰ ਸੇਵਾ ਸੰਮਤੀ ਮਲੋਟ ਵਲੋਂ 101 ਧੀਆਂ ਦੀ ਲੋਹੜੀ ਇੱਥੇ ਵਿਜੈ ਹਾਊਸ ਵਿਖੇ ਮਨਾਈ ਗਈ। ਜਿਸ ' ਚ ਸਮਾਜ ਸੇਵੀ ਆਗੂਆਂ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਡਾ : ਸੁਖਦੇਵ ਸਿੰਘ ਗਿੱਲ ਜ਼ਿਲ੍ਹਾ ਕੋਆਰਡੀਨੇਟਰ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਨੇ ਦੱਸਿਆ ਕਿ ਇਸ ਮੌਕੇ ਸਮਾਗਮ ' ਚ ਸ਼ਿਰਕਤ ਕਰਨ ਵਾਲੀਆਂ ਸਾਰੀਆਂ ਬੱਚੀਆਂ ਨੂੰ ਗਰਮ ਸੂਟ ਅਤੇ ਮਾਪਿਆਂ ਨੂੰ ਮੂੰਗਫ਼ਲੀਆਂ ਰਿਉੜੀਆਂ ਵੰਡੀਆਂ ਗਈਆਂ। ਇਸ ਮੌਕੇ ਐੱਸ.ਡੀ.ਐੱਮ. ਗੋਪਾਲ ਸਿੰਘ ਨੇ ਕਿਹਾ ਕਿ ਹੁਣ ਲੜਕੇ ਤੇ ਲੜਕੀ ਵਿਚ ਕੋਈ ਅੰਤਰ ਨਹੀਂ ਹੈ। ਸਗੋਂ ਲੜਕੀਆਂ ਸਿੱਖਿਆ, ਖੇਡਾਂ ਅਤੇ ਵੱਖ - ਵੱਖ ਖੇਤਰਾਂ ' ਚ ਲੜਕਿਆਂ ਨਾਲੋਂ ਅੱਗੇ ਵੱਧ ਰਹੀਆਂ ਹਨ। ਲੜਕਿਆਂ ਦੀ ਲੋਹੜੀ ਦੇ ਨਾਲ - ਨਾਲ ਲੜਕੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ ਹੈ। ਇਸ ਮੌਕੇ ਗੋਪਾਲ ਸਿੰਘ ਐੱਸ .ਡੀ.ਐੱਮ.ਮਲੋਟ ਤੋਂ ਇਲਾਵਾ ਸੁਖਬੀਰ ਕੌਰ ਤਹਿਸੀਲਦਾਰ ਮਲੋਟ , ਰਤਨਦੀਪ ਸੰਧੂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਮੁਕਤਸਰ ਸਾਹਿਬ , ਡਾ : ਸ਼ਿਵਾਨੀ ਨਾਗਪਾਲ , ਬਾਲ ਅਤੇ ਸਮਾਜਿਕ ਸੁਰੱਖਿਆ ਅਫ਼ਸਰ , ਗੁਰਜੀਤ ਕੌਰ ਸੀ.ਡੀ. ਪੀ .ਓ., ਡਾ : ਗੁਰਚਰਨ ਸਿੰਘ ਐੱਸ .ਐੱਮ.ਓ.ਮਲੋਟ , ਹਿਨਾ ਗੁਪਤਾ ਡੀ . ਐੱਸ . ਪੀ . ( ਐੱਚ ) ਸ੍ਰੀ ਮੁਕਤਸਰ ਸਾਹਿਬ , ਨੇਕ ਰਾਮ ਸਬ ਮੇਜਰ ਐੱਨ . ਸੀ . ਸੀ . ਅਕੈਡਮੀ ਨੇ ਵੀ ਆਪਣੇ ਵਿਚਾਰ ਰੱਖੇ । ਰੇਲਵੇ ਲੰਗਰ ਸੇਵਾ ਸੰਮਤੀ ਮਲੋਟ ਵਲੋਂ ਕੀਤੇ ਪਰਉਪਕਾਰੀ ਕਾਰਜ ਦੀ ਸ਼ਲਾਘਾ ਕੀਤੀ ਗਈ । ਧੀਆਂ ਦੇ ਮਾਂ - ਬਾਪ ਨੂੰ ਵਧਾਈ ਦਿੱਤੀ ਗਈ ਤੇ ਪ੍ਰਸ਼ਾਸਨ ਵਲੋਂ ਬੱਚੀਆਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦੁਆਇਆ ਗਿਆ। ਪ੍ਰਿਤਪਾਲ ਸਿੰਘ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਸ੍ਰੀ ਮੁਕਤਸਰ ਸਾਹਿਬ ਨੇ ਕਾਨੂੰਨ ਸਬੰਧੀ ਜਾਣਕਾਰੀ ਦਿੱਤੀ। ਸਟੇਜ ਦੀ ਭੂਮਿਕਾ ਮਾ : ਦਰਸ਼ਨ ਲਾਲ ਕਾਂਸਲ ਵਲੋਂ ਬਾਖੂਬੀ ਨਿਭਾਈ ਗਈ। ਪ੍ਰਧਾਨ ਸੁਨੀਲ ਕੁਮਾਰ ਅਤੇ ਡਾ : ਗਿੱਲ ਨੇ ਸੱਭ ਦਾ ਧੰਨਵਾਦ ਕੀਤਾ।